ਪੱਪੂ ਨੰਬਰਦਾਰ ਸਮੇਤ ਰਾਇਲ ਕਲੱਬ ਦਾ ਇਸ ਨਾਲ ਵਧਿਆ ਹੈ ਬਹੁਤ ਮਾਣ : ਘੁਲਿਆਣੀ

ਕੋਟਕਪੂਰਾ:- ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਸੇਵਾ ਕਾਰਜਾਂ ਪ੍ਰਤੀ ਜਿੱਤੇ ਜਾ ਰਹੇ ਐਵਾਰਡਾਂ ਦੀ ਲੜੀ ‘ਚ ਇਕ ਹੋਰ ਕੀਰਤੀਮਾਨ ਸਥਾਪਿਤ ਕਰਦਿਆਂ ਇਕੋ ਸਮੇਂ 3 ਹੋਰ ਐਵਾਰਡ ਲੈਣ ਦੀ ਮਾਣਮੱਤੀ ਪ੍ਰਾਪਤੀ ਕੀਤੀ ਹੈ। ਕਲੱਬ ਦੇ ਪ੍ਰਧਾਨ ਸਮੇਤ ਚੋਣਵੇਂ ਅਹੁਦੇਦਾਰਾਂ ਨੂੰ ਖੰਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਬੁਲਾ ਕੇ ਉਕਤ ਐਵਾਰਡ ਸੌਂਪਣ ਦੀ ਰਸਮ ਅਦਾ ਕੀਤੀ ਗਈ। ਗੋਪਾਲ ਕ੍ਰਿਸ਼ਨ ਸ਼ਰਮਾ ਜਿਲਾ ਗਵਰਨਰ 2019-20, ਨਕੇਸ਼ ਗਰਗ ਵੀਡੀਜੀ-1, ਲਲਿਤ ਬਹਿਲ ਵੀਡੀਜੀ-2, ਸਾਬਕਾ ਜਿਲਾ ਗਵਰਨਰਾਂ ਅਤੇ ਵੱਖ ਵੱਖ ਕਲੱਬਾਂ ਦੇ ਨੁਮਾਇੰਦਿਆਂ ਦੀ ਹਾਜਰੀ ‘ਚ ‘ਬੈਸਟ ਸਕਰੈਪ ਬੁੱਕ’, ਬੈਸਟ ਬੈਨਰ ਅਤੇ ਬੈਸਟ ਪੀਆਰਓ ਦੇ ਐਵਾਰਡ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਪ੍ਰਾਪਤ ਕੀਤੇ। ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਦੋ ਵਾਰ ਪੀਆਰਓ ਦਾ ਐਵਾਰਡ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਨੂੰ ਮਿਲ ਚੁੱਕਿਆ ਹੈ। ਰਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਨੂੰ ਇਕੋ ਸਮੇਂ ਤਿੰਨ ਐਵਾਰਡ ਮਿਲਣੇ ਕੋਈ ਮਾਮੂਲੀ ਗੱਲ ਨਹੀਂ, ਕਿਉਂਕਿ ਉਕਤ ਐਵਾਰਡ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬੀਰਇੰਦਰਪਾਲ ਸ਼ਰਮਾ, ਡਾ. ਸੁਨੀਲ ਛਾਬੜਾ, ਹਰਿੰਦਰ ਸਿੰਘ ਚੋਟਮੁਰਾਦਾ, ਵਿਜੈ ਝਾਂਜੀ ਅਤੇ ਵਿਜੈ ਟੀਟੂ ਨੇ ਦੱਸਿਆ ਕਿ ਇਸ ਦਾ ਸਾਰਾ ਸਿਹਰਾ ਪੱਪੂ ਨੰਬਰਦਾਰ ਦੇ ਸਿਰ ਬੱਝਦਾ ਹੈ। ਕਿਉਂਕਿ ਉਸਦੀ ਮਿਹਨਤ ਸਦਕਾ ਕਲੱਬ ਦੀਆਂ ਸ਼ਾਨਦਾਰ ਪ੍ਰਾਪਤੀਆਂ ‘ਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਕੋ ਸਮੇਂ ਤਿੰਨ ਵੱਡੇ ਐਵਾਰਡ ਮਿਲਣ ‘ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੂੰ ਮੁਬਾਰਕ ਦਿੰਦਿਆਂ ਗੁੱਡ ਮੌਰਨਿੰਗ ਕਲੱਬ, ਪੀਬੀਜੀ ਵੈੱਲਫੇਅਰ ਕਲੱਬ, ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ, ਅਰੋੜਬੰਸ ਸਭਾ ਅਤੇ ਪਿੰਡ ਹਰੀਨੌ ਦੀ ਸਮੁੱਚੀ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਕਤ ਐਵਾਰਡ ਮਿਲਣ ਨਾਲ ਜਿੱਥੇ ਪੱਪੂ ਨੰਬਰਦਾਰ ਅਤੇ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਦਾ ਮਾਣ ਵਧਿਆ ਹੈ, ਉੱਥੇ ਇਸ ਤੋਂ ਹੋਰਨਾ ਐਨਜੀਓਜ਼ ਦੇ ਵਲੰਟੀਅਰਾਂ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ।
ਸਬੰਧਤ ਤਸਵੀਰ ਵੀ।