ਸਾਹਿਬਜਾਦਿਆਂ ਦੀ ਯਾਦ ‘ਚ ਸਾਰਾ ਹਫਤਾ ਸਮਾਜ ਸੇਵਾ ਦੇ ਕਾਰਜਾਂ ਲਈ ਰਾਖਵਾਂ ਰੱਖਿਆ ਗਿਆ ਹੈ -ਲਾਇਨਜ਼ ਕਲੱਬ

ਕੋਟਕਪੂਰਾ:- ਯੂ ਐੱਸ ਓ ਅਤੇ ਦੇਵ ਬ੍ਰਦਰਜ਼ ਵਲੋਂ ਸਾਂਝੇ ਤੌਰ ‘ਤੇ ਅੰਗਹੀਣ ਲੜਕੀਆਂ ਤੇ ਔਰਤਾਂ ਲਈ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ‘ਚ ਸਰਦ ਰੁੱਤ ਨੂੰ ਮੁੱਖ ਰੱਖਿਦਿਆਂ ਗਰਮ ਸ਼ਾਲ ਅਤੇ ਹੋਰ ਲੋੜੀਂਦਾ ਸਮਾਨ ਲੈ ਕੇ ਪੁੱਜੇ ਲਾਇਨਜ਼ ਕਲੱਬ ਗਰੇਟਰ ਦੇ ਪ੍ਰਧਾਨ ਚਰਨਜੀਤ ਸਿੰਘ ਰੋਮੀ ਮਦਾਨ ਦੀ ਅਗਵਾਈ ਵਾਲੀ ਟੀਮ ਨੇ ਉੱਥੇ ਹਾਜਰ ਅਧਿਆਪਕਾਂ ਅਤੇ ਪ੍ਰਬੰਧਕਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਕਲੱਬ ਦੇ ਅਹੁਦੇਦਾਰਾਂ ਇੰਦਰਜੀਤ ਸਿੰਘ ਮਦਾਨ, ਹਰਬੀਰ ਸਿੰਘ ਮੱਕੜ, ਅਮਨਦੀਪ ਸਿੰਘ ਮੱਕੜ, ਧਰਮਵੀਰ ਸਿੰਘ ਮੱਕੜ, ਸਿਮਰਨਜੀਤ ਸਿੰਘ ਮੱਕੜ ਆਦਿ ‘ਤੇ ਅਧਾਰਿਤ ਟੀਮ ਬਾਰੇ ਜਾਣਕਾਰੀ ਦਿੰਦਿਆਂ ਉਪਿੰਦਰ ਸਿੰਘ ਪੀਆਰਓ ਨੇ ਦੱਸਿਆ ਕਿ ਲਾਇਨਜ਼ ਕਲੱਬ ਗਰੇਟਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਉਨਾ ਦੱਸਿਆ ਕਿ ਕਲੱਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਸਮੇਤ ਇਸ ਸਮੇਂ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਿੰਘ/ਸਿੰਘਣੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਕ ਅਜਿਹਾ ਪ੍ਰੋਜੈਕਟ ਉਲੀਕਣ ਦਾ ਫੈਸਲਾ ਕੀਤਾ ਸੀ। ਉਨਾ ਦੱਸਿਆ ਕਿ ਸਾਹਿਬਜਾਦਿਆਂ ਦੀ ਯਾਦ ‘ਚ ਸਾਰਾ ਹਫਤਾ ਸਮਾਜਸੇਵਾ ਦੇ ਕਾਰਜਾਂ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਰੋਜਾਨਾ ਹੀ ਅਜਿਹਾ ਕੋਈ ਸੇਵਾ ਕਾਰਜ ਨੇਪਰੇ ਚਾੜਿਆ ਜਾਂਦਾ ਹੈ। ਉਕਤ ਸਿਲਾਈ ਸੈਂਟਰ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਕਾਕਾ ਨੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਦਿਆਂ ਉਨਾ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੀਰਜ ਬਾਂਸਲ, ਗੁਰਦੀਪ ਸਿੰਘ, ਅਮਰਦੀਪ ਸਿੰਘ ਦੀਪਾ, ਲਵੀ ਕੋਟਕਪੂਰਾ, ਉਦੇ ਰੰਦੇਵ ਆਦਿ ਵੀ ਹਾਜਰ ਸਨ।

Install Punjabi Akhbar App

Install
×