ਲਿੰਡਾ ਰਿਨੌਲਡਜ਼ ਹਸਪਤਾਲ ਵਿੱਚ ਦਾਖਲ -ਨੈਸ਼ਨਲ ਪ੍ਰੈਸ ਕਲੱਬ ਦੀ ਮੀਟਿੰਗ ਮੁਲਤੱਵੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਡਿਫੈਂਸ ਮੰਤਰੀ, ਲਿੰਡਾ ਰਿਨੌਲਡਜ਼ ਨੂੰ ਡਾਕਟਰਾਂ ਦੀ ਸਲਾਹ ਦੇ ਚਲਦਿਆਂ, ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ। ਡਾਕਟਰਾਂ ਨੇ ਇਸ ਦਾ ਕਾਰਨ ਉਨ੍ਹਾਂ ਨੂੰ ਪਹਿਲਾਂ ਤੋਂ ਚਲੀ ਆ ਰਹੀ ਦਿਲ ਸਬੰਧੀ ਬਿਮਾਰੀ ਸਬੰਧੀ ਪ੍ਰੇਸ਼ਾਨੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਡਿਫੈਂਸ ਮੰਤਰੀ ਉਪਰ ਇਸ ਸਮੇਂ ਚੱਲ ਰਹੀ ਬ੍ਰਿਟਨੀ ਹਿਗਿਨਜ਼ ਅਤੇ ਹੋਰ ਕੁੱਝ ਮਹਿਲਾਵਾਂ ਦੇ ਅਜਿਹੇ ਇਲਜ਼ਾਮ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਮਹਿਲਾਵਾਂ ਨਾਲ ਪਾਰਲੀਮੈਂਟ ਦੇ ਅੰਦਰ ਹੀ ਸਰੀਰਕ ਸ਼ੋਸ਼ਣ ਕੀਤੇ ਗਏ ਹਨ, ਬਾਰੇ ਕਾਫੀ ਦਬਾਅ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਇਸ ਬਾਬਤ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਂਦੇ ਹਨ। ਅੱਜ ਵੈਸੇ ਵੀ ਸ੍ਰੀਮਤੀ ਲਿੰਡਾ ਰਿਨੌਲਡਜ਼ ਇਸ ਬਾਬਤ ਹੀ ਨੈਸ਼ਨਲ ਪ੍ਰੈਸ ਕਲੱਬ ਨਾਲ ਕਾਨਫਰੰਸ ਕਰਨ ਵਾਲੇ ਸਨ, ਜੋ ਕਿ ਹਾਲ ਦੀ ਘੜੀ ਮੁਲਤੱਵੀ ਕਰ ਦਿੱਤੀ ਗਈ ਹੈ। ਉਕਤ ਪ੍ਰੈਸ ਕਾਨਫਰੰਸ ਵਿੱਚ ਮੰਤਰੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਸਨ ਅਤੇ ਇਸ ਵਿੱਚ ਬ੍ਰਿਟਨੀ ਹਿਗਿੰਨਜ਼ ਵਾਲਾ ਮਾਮਲਾ ਵੀ ਸ਼ਾਮਿਲ ਸੀ। ਸੈਨੇਟਰ ਵੱਲੋਂ ਜਾਰੀ ਇੱਕ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਉਹ ਪਹਿਲਾਂ ਤੋਂ ਹੀ ਦਿਲ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਵਾਸਤੇ ਡਾਕਟਰਾਂ ਦੀ ਸਲਾਹ ਕਾਰਨ ਉਨ੍ਹਾਂ ਨੂੰ ਕੈਨਬਰਾ ਦੇ ਇੱਕ ਹਸਪਤਾਲ ਅੰਦਰ ਦਾਖਿਲ ਹੋਣਾ ਪਿਆ ਹੈ।
ਬ੍ਰਿਟਨੀ ਹਿਗਿੰਨਜ਼ ਨੇ ਇਸ ਬਾਬਤ ਫੌਰਨ ਆਪਣਾ ਖੇਦ ਜ਼ਾਹਿਰ ਕਰਦਿਆਂ ਟਵੀਟ ਕੀਤਾ ਹੈ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਸ੍ਰੀ ਮਤੀ ਰਿਨੌਲਡਜ਼ ਨੂੰ ਸਰੀਰਕ ਪ੍ਰੇਸ਼ਾਨੀ ਕਾਰਨ ਹਸਪਤਾਲ ਅੰਦਰ ਭਰਤੀ ਹੋਣਾ ਗਿਆ ਹੈ ਪਰੰਤੂ ਉਹ ਉਮੀਦ ਕਰਦੇ ਹਨ ਕਿ ਉਹ ਜਲਦੀ ਹੀ ਸਿਹਤਯਾਬ ਹੋ ਕੇ ਵਾਪਿਸ ਆਉਣ ਅਤੇ ਅੱਗੇ ਦੀ ਕਾਰਵਾਈ ਨੂੰ ਅੰਜਾਮ ਦੇਣ।
ਸ੍ਰੀਮਤੀ ਰਿਨੌਲਡਜ਼ ਉਪਰ ਸਭ ਤੋਂ ਵੱਡੇ ਪ੍ਰਸ਼ਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਜਦੋਂ ਉਨ੍ਹਾਂ ਨੂੰ ਬ੍ਰਿਟਨੀ ਹਿਗਿੰਨਜ਼ ਵਾਲੇ ਮਾਮਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਬਾਬਤ ਕੀ ਕਾਰਵਾਈ ਕੀਤੀ…? ਕੀ ਇਸ ਘਿਨੌਣੀ ਵਾਰਦਾਤ ਦਾ ਸੰਘਿਆਨ ਲਿਆ….? ਕੀ ਕਿਸੇ ਨੂੰ ਇਸ ਬਾਬਤ ਦੱਸਿਆ…?
ਦੂਸਰੇ ਪਾਸੇ ਸ੍ਰੀਮਤੀ ਰਿਨੌਲਡਜ਼ ਦਾ ਕਹਿਣਾ ਹੈ ਕਿ ਇਸ ਵਾਰਦਾਤ ਬਾਰੇ ਤਾਂ ਉਨ੍ਹਾਂ ਨੂੰ ਬੀਤੇ ਸੋਮਵਾਰ ਹੀ ਪਤਾ ਲੱਗਿਆ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਵਿੱਚ ਕੋਈ ਜਾਣਕਾਰੀ ਹਾਸਿਲ ਨਹੀਂ ਸੀ।
ਵੈਸੇ ਵੀ ਅੱਜ ਹੀ ਬ੍ਰਿਟਨੀ ਹਿਗਿੰਨਜ਼, ਪੁਲਿਸ ਨੂੰ ਇੱਕ ਸਟੇਟਮੈਂਟ ਵੀ ਦੇ ਰਹੀ ਹੈ ਜਿਸ ਵਿੱਚ ਉਸ ਦੀ ਮੰਗ ਹੈ ਕਿ ਉਸ ਦੇ ਮਾਮਲੇ ਵਿੱਚ ਪੜਤਾਲ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ।

Install Punjabi Akhbar App

Install
×