ਓਪੇਰਾ ਹਾਊਸ ਵਿਚਲੇ ਨਵੇਂ ਸਾਲ ਦੇ ਜਸ਼ਨ ਸੀਮਿਤ, ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਧਿਕਾਰਕ ਤੌਰ ਤੇ ਗ੍ਰੇਟਰ ਸਿਡਨੀ -ਵੂਲੂਨਗੌਂਗ, ਸੈਂਟਰਲ ਕੋਸਟ ਅਤੇ ਬਲੂ ਮਾਊਂਟੇਨਜ਼, ਅਤੇ ਖੇਤਰੀ ਨਿਊ ਸਾਊਥ ਵੇਲਜ਼ ਲਈ ਨਵੇਂ ਸਾਲ ਦੇ ਜਸ਼ਨਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਰਿਆਇਤਾਂ ਨਾਲ ਨਿਯਮ ਲਾਗੂ ਹਨ ਜਦੋਂ ਕਿ ਗ੍ਰੇਟਰ ਸਿਡਨਖੀ ਵਿੱਚ ਬਾਹਰੀ ਇਕੱਠਾਂ ਉਪਰਲੀ ਸੀਮਾ 100 ਵਿਅਕਤੀਆਂ ਤੋਂ ਘਟਾ ਕੇ 50 ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਓਪੇਰਾ ਹਾਊਸ ਉਪਰ ਹੋਣ ਵਾਲੇ ਨਵੇਂ ਸਾਲ ਦੀ ਅੱਧੀ ਰਾਤ ਨੂੰ ਪਟਾਖਿਆਂ ਵਾਲੇ ਜਸ਼ਨਾਂ ਤੇ ਇਕੱਠ ਨੂੰ ਵੀ ਮਨਾਹੀ ਕਰ ਦਿੱਤੀ ਗਈ ਹੈ ਅਤੇ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਸਮਾਰੋਹ ਆਯੋਜਿਤ ਕੀਤਾ ਜਾਵੇਗਾ -ਉਹ ਵੀ ਰੱਦ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਹੁਣ ਬੱਸ ਗ੍ਰੇਟਰ ਸਿਡਨੀ ਦੇ ਰਹਿਣ ਵਾਲੇ ਹੀ ਅਤੇ ਉਹ ਵੀ ਜਿਨ੍ਹਾਂ ਕੋਲ ਸੀ.ਬੀ.ਡੀ. ਵਿੱਚ ਰਹਿਣ ਆਦਿ ਦੀਆਂ ਥਾਵਾਂ ਹਨ, ਨੂੰ ਹੀ ਇਸ ਸ਼ੋਅ ਨੂੰ ਦੇਖਣ ਦੀ ਇਜਾਜ਼ਤ ਹੋਵੇਗੀ ਅਤੇ ਬਾਕੀ ਦੇ ਲੋਕ ਆਪਣੇ ਆਪਣੇ ਘਰਾਂ ਅੰਦਰ ਰਹਿ ਕੇ ਹੀ ਓਪੇਰਾ ਹਾਊਸ ਦੇ ਜਸ਼ਨਾਂ ਦਾ ਆਨੰਦ ਆਪਣੇ ਆਪਣੇ ਟੀ.ਵੀ. ਚੈਨਲਾਂ ਉਪਰ ਹੀ ਲੈ ਸਕਣਗੇ। ਘਰਾਂ ਅੰਦਰਲੇ ਇਕੱਠਾਂ ਦੀ ਸੀਮਾ 10 ਵਿਅਕਤੀਆਂ ਤੱਕ ਹੀ ਸੀਮਿਤ ਰੱਖੀ ਗਈ ਹੈ। ਅਧਿਕਾਰੀਆਂ ਨੇ ਓਪੇਰਾ ਹਾਊਸ ਦੇ ਆਲ਼ੇ-ਦੁਆਲ਼ੇ ਇੱਕ ਗ੍ਰੀਨ ਹਾਊਸ ਦੀ ਸਥਾਪਨਾ ਕਰ ਦਿੱਤੀ ਹੈ ਅਤੇ ਇਸ ਵਿੱਚ ਸਿਰਫ ਅਤੇ ਸਿਰਫ ਇੱਥੇ ਕੰਮ ਕਰਨ ਵਾਲੇ ਕਾਮੇ ਹੀ ਮੌਜੂਦ ਹੋਣਗੇ ਜਿਨ੍ਹਾਂ ਨੂੰ ਕਿ ਰਾਜ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਬੁਲਾਇਆ ਗਿਆ ਹੈ।

Install Punjabi Akhbar App

Install
×