ਬ੍ਰਿਸਬੇਨ ਦੇ ਦੱਖਣ ਵਿੱਚ ਸਥਿਤ ਹਿਲਕ੍ਰੈਸਟ ਦੇ ਲੋਲਾਰਡ ਸਟ੍ਰੀਟ ਵਿਖੇ, ਮਰੀਜ਼ਾਂ ਨੂੰ ਲੈ ਕੇ ਜਾਣ ਵਾਲਾ ਇੱਕ ਛੋਟਾ ਹਮਾਈ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਕੇ ਜ਼ਮੀਨ ਤੇ ਆ ਡਿੱਗਿਆ। ਜਹਾਜ਼ ਵਿੱਚ ਸਵਾਰ ਇੱਕ ਵਿਅਕਤੀ ਜ਼ਖ਼ਮੀ ਸੀ ਜਿਸਦਾ ਕਿ ਪੈਰਾਮੈਡੀਕਲ ਸਟਾਫ਼ ਵੱਲੋਂ ਫੌਰੀ ਤੌਰ ਤੇ ਇਲਾਜ ਵੀ ਕੀਤਾ ਗਿਆ।
ਹਾਲ ਦੀ ਘੜੀ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਇਸ ਦੁਰਘਟਨਾ ਵਿੱਚ ਕਾਰਨ ਕੀ ਰਿਹਾ ਹੋਵੇਗਾ। ਹੋਰ ਖ਼ਬਰਾਂ ਦਾ ਇੰਤਜ਼ਾਰ ਹੈ।