ਨਿਊ ਸਾਊਥ ਵੇਲਜ਼ ਅੰਦਰ ਅਣਅਧਿਕਾਰਿਤ ਤੌਰ ਤੇ ਸੋਲਰ ਪੈਨਲ ਲਗਾਉਣ ਵਾਲੇ ਸਾਵਧਾਨ -ਜੁਰਮਾਨੇ ਲੱਗਣੇ ਸ਼ੁਰੂ

ਸਮੁੱਚੇ ਰਾਜ ਅੰਦਰ ਹੀ ਅਧਿਕਾਰੀਆਂ ਨੇ ਇੱਕ ਮੁਹਿੰਮ ਛੇੜੀ ਹੈ ਜਿਸ ਦੇ ਤਹਿਤ ਘਰਾਂ ਅੰਦਰ ਲਗਾਏ ਜਾਣ ਵਾਲੇ ਸੋਲਰ ਪੈਨਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਦਾ ਕਹਿਣਾ ਹੈ ਕਿ ਅਣਅਧਿਕਾਰਿਤ ਤੌਰ ਤੇ ਲਗਾਏ ਗਏ ਅਜਿਹੇ ਪੈਨਲਾਂ ਦੀ ਚੈਕਿੰਗ ਕਰਨ ਵਾਸਤੇ ਘੱਟੋ ਘੱਟ 100 ਅਜਿਹੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਮਾਣਤਾਵਾਂ ਦੀ ਪਾਲਣਾ ਨਾ ਕਰਨ ਕਾਰਨ ਘੱਟੋ ਘੱਟ 20 ਥਾਵਾਂ ਉਪਰ ਮੌਕੇ ਦੇ ਚਲਾਨ ਕੱਟੇ ਗਏ ਹਨ ਅਤੇ ਜੁਰਮਾਨੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਸਮੇਂ ਦੀ ਨਜ਼ਾਕਤ ਅਤੇ ਵਧਦੇ ਬਿਜਲੀ ਦੇ ਖਰਚਿਆਂ ਨੂੰ ਦੇਖਦਿਆਂ ਹੋਇਆਂ ਲੋਕ ਹੁਣ ਸੋਲਰ ਪੈਨਲਾਂ ਨੂੰ ਅਪਣਾ ਰਹੇ ਹਨ ਪਰੰਤੂ ਇਹ ਵੀ ਸੱਚਾਈ ਹੈ ਕਿ ਇਸ ਸਮੇਂ ਕੁੱਝ ਅਣਅਧਿਕਾਰਕ ਲੋਕ ਵੀ ਇਸ ਧੰਦੇ ਵਿੱਚ ਕੁੱਦ ਰਹੇ ਹਨ ਜਿਨ੍ਹਾਂ ਵੱਲੋਂ ਕਿ ਜ਼ਰੂਰੀ ਮਾਪਦੰਡਾਂ ਅਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਹੋਇਆਂ ਮਹਿਜ਼ ਖਾਨਾ-ਪੂਰਤੀ ਕਰਕੇ ਅਜਿਹੀਆਂ ਸਪਲਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਜੋ ਕਿ ਬਾਅਦ ਵਿੱਚ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਨੂੰ ਵੀ ਚਾਹੀਦਾ ਹੈ ਕਿ ਜਿਸ ਵਿਅਕਤੀ ਕੋਲੋਂ ਉਹ ਅਜਿਹੀ ਸੇਵਾ ਲੈ ਰਹੇ ਹਨ, ਕੀ ਉਹ ਵਿਅਕਤੀ ਜਾਂ ਕੰਪਨੀ ਸਰਕਾਰ ਨਾਲ ਪੰਜੀਕ੍ਰਿਤ ਹੈ ਅਤੇ ਪੂਰੀ ਤਰ੍ਹਾਂ ਨਾਲ ਸਿਖਲਾਈ ਪ੍ਰਾਪਤ ਹੈ…..? ਅਜਿਹੇ ਵਿਅਕਤੀ ਜੋ ਇਸ ਧੰਦੇ ਵਿੱਚ ਲੱਗੇ ਹੋਏ ਹਨ ਨੂੰ 22,000 ਡਾਲਰ ਦਾ ਮੌਕੇ ਵੁਪਰ ਜੁਰਮਾਨਾ ਹੋ ਸਕਦਾ ਹੈ ਅਤੇ ਅਜਿਹੀਆਂ ਕੰਪਨੀਆਂ ਨੂੰ 110,000 ਡਾਲਰ ਵੀ ਭੁਗਤਾਣੇ ਪੈ ਸਕਦੇ ਹਨ ਅਤੇ ਅਦਾਲਤੀ ਕਾਰਵਾਈਆਂ ਵਿੱਚ ਪੇਸ਼ੀਆਂ ਵੀ ਭੁਗਤਣੀਆਂ ਪੈ ਸਕਦੀਆਂ ਹਨ ਜਿੱਥੇ ਕਿ ਹੋਰ ਦੰਡਾਂ ਦਾ ਵੀ ਪ੍ਰਾਵਧਾਨ ਹੈ। ਜ਼ਿਆਦਾ ਜਾਣਕਾਰੀ ਲਈ 13 32 20 ਉਪਰ ਸੰਪਰਕ ਸਾਧਿਆ ਜਾ ਸਕਦਾ ਹੈ ਅਤੇ ਜਾਂ ਫੇਰ ਸਰਕਾਰ ਦੀ ਵੈਬਸਾਈਟ website ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×