ਆਸਟ੍ਰੇਲੀਆ ਵਿੱਚ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ

ਬਕਸੇ ਹੋਣਗੇ ਕਿਤਾਬਾਂ ਦੀ ਮੁਫ਼ਤ ਲਾਇਬ੍ਰੇਰੀ

(ਬ੍ਰਿਸਬੇਨ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਪੰਜਾਬੀ ਸਾਹਿਤਦੇ ਘਰੋਂ-ਘਰੀਂ ਪਸਾਰੇ ਲਈ ਨੁੱਕੜ ਪੰਜਾਬੀ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਲਾਇਬ੍ਰੇਰੀਆਂ ਕਿਸੇ ਰਵਾਇਤੀਬੰਦ ਕਮਰੇ ਜਾਂ ਕਿਸੇ ਪ੍ਰਬੰਧਕੀ ਢਾਂਚੇ ਤੋਂ ਮੁਕਤ ਸਾਹਿਤ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਲਾਂਘੇ ‘ਚ ਬਕਸੇਨੁਮਾ ਰੂਪ ‘ਚ ਖੋਲੀਆਂ ਗਈਆਂ ਹਨ। ਜਿੱਥੋਂਪਾਠਕ ਆਸਾਨੀ ਨਾਲ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਲੈ ਕੇ ਜਾ ਸਕਦੇ ਹਨ। ਸੰਸਥਾ ਨੇ ਸਾਂਝੇ ਰੂਪ ‘ਚ ਦੱਸਿਆ ਕਿ ਇਸ ਨਿਵੇਕਲੇਸਾਹਤਿਕ ਉਪਰਾਲੇ ਨਾਲ ਪੰਜਾਬੀ ਸਾਹਿਤ ਹੱਥੋਂ-ਹੱਥੀਂ ਸਾਹਿਤ ਪ੍ਰੇਮੀਆਂ ਕੋਲ ਪਹੁੰਚਦਾ ਹੋਵੇਗਾ ਅਤੇ ਵਿਦੇਸ਼ਾਂ ‘ਚ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀਨਾਲ ਸਿੱਧਿਆਂ ਜੋੜਨਾ ਸੰਭਵ ਹੋਵੇਗਾ। ਸੰਸਥਾ ਵੱਲੋਂ ਇਹਨਾਂ ਲਾਇਬ੍ਰੇਰੀਆਂ ਵਿੱਚ ਸਾਹਿਤ ਦੀਆਂ ਤਕਰੀਬਨ ਹਰ ਸ਼੍ਰੇਣੀ ਦੀਆਂ ਕਿਤਾਬਾਂ ਮੁਹੱਈਆਕਰਵਾਈਆਂ ਜਾ ਰਹੀਆਂ ਹਨ।

 ਸਮੁੱਚੇ ਪੰਜਾਬੀ ਭਾਈਚਾਰੇ ਅਤੇ ਵਿਦੇਸ਼ੀ ਭਾਈਚਾਰਿਆਂ ਵੱਲੋਂ ਇਸ ਵਿਲੱਖਣ ਕਾਰਜ ਦੀ ਪ੍ਰਸੰਸਾ ਹੋ ਰਹੀ ਹੈ।ਸੰਸਥਾ ਦਾ ਕਹਿਣਾ ਹੈ ਕਿ ਸਮੁੱਚਾ ਭਾਈਚਾਰਾ ਵਿਅਕਤੀਗਤ ਤੌਰ ‘ਤੇ ਇਹਨਾਂ ਲਾਇਬ੍ਰੇਰੀਆਂ ਲਈ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦਾਨ ਕਰਕੇਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ ਅਤੇ ਕਿਤਾਬਾਂ ਦੀ ਚੋਣ ਲਈ ਸੁਝਾਅ ਵੀ ਦੇ ਸਕਦੇ ਹਨ। ਸੰਸਥਾ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਵੀਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੇ ਪਾਸਾਰ ਲਈ ਹੋਰ ਕਾਰਗਰ ਉਪਰਾਲੇ ਕੀਤੇ ਜਾਣਗੇ। ਇਸ ਸਮੇਂ ਹਰਮਨਦੀਪ ਗਿੱਲ, ਵਰਿੰਦਰ ਅਲੀਸ਼ੇਰ, ਹਰਦੀਪ ਵਾਗਲਾ, ਬਲਵਿੰਦਰ ਮੋਰੋਂ, ਸੁਖਜਿੰਦਰ ਸਿੰਘ, ਮਨ ਖਹਿਰਾ, ਜਗਜੀਤ ਖੋਸਾ ਆਦਿ ਨੇ ਸ਼ਮੂਲੀਅਤ ਕੀਤੀ।

Install Punjabi Akhbar App

Install
×