ਮੋਰੀਸਨ ਸਰਕਾਰ ਵੱਲੋਂ ਟਰਬਨਜ਼ ਫਾਰ ਆਸਟ੍ਰੇਲੀਆ ਵਾਸਤੇ 250,000 ਡਾਲਰਾਂ ਦੀ ਮਦਦ ਦਾ ਐਲਾਨ

ਲਿਬਰਲ ਪਾਰਟੀ ਦੇ ਪੈਰਾਮਾਟਾ ਤੋਂ ਉਮੀਦਵਾਰ -ਮਾਰੀਆ ਕੋਵੈਸਿਸ ਨੇ ਵਾਅਦਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਚਲਾਇਆ ਜਾ ਰਿਹਾ ਟਰਬਨਜ਼ ਫਾਰ ਆਸਟ੍ਰੇਲੀਆ ਅਦਾਰਾ ਸਭ ਦੀ ਮਦਦ ਕਰਦਾ ਹੈ ਅਤੇ ਚੋਣਾਂ ਜਿੱਤਣ ਤੇ ਅਸੀਂ ਇਸ ਅਦਾਰੇ ਦੀ ਮਦਦ ਕਰਾਂਗੇ ਤਾਂ ਜੋ ਇਹ ਹੋਰ ਵੀ ਜ਼ਿਆਦਾ ਸਾਧਨਾਂ ਨਾਲ ਸਮਾਜ ਵਿੱਚ ਵੱਧ ਤੋਂ ਵੱਧ ਭਲਾਈ ਦੇ ਕੰਮ ਕਰ ਸਕਣ।
ਟਰਬਨਜ਼ ਫਾਰ ਆਸਟ੍ਰੇਲੀਆ ਨੂੰ ਸਿੱਖ ਭਾਈਚਾਰੇ ਵੱਲੋਂ ਸਾਲ 2015 ਵਿੱਚ ਇੱਕ ਚੈਰੀਟੇਬਲ ਟਰੱਸਟ ਦੇ ਨਾਲ ਹੇਠਾਂ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਦੇਸ਼ ਦਾ ਇੱਕੋ ਇੱਕ ਅਜਿਹਾ ਅਦਾਰਾ ਹੈ ਜੋ ਕਿ ਕਿਸੇ ਵੀ ਮੁਸੀਬਤ ਸਮੇਂ (ਹੜ੍ਹ ਜਾਂ ਬੁਸ਼ ਫਾਇਰ ਜੌ ਹੋਰ), ਦੇਸ਼ ਦੇ ਨਿਵਾਸੀਆਂ ਜਾਂ ਪੀੜਿਤਾਂ ਨੂੰ ਮੁਫ਼ਤ ਲੰਗਰ ਛਕਾਉਂਦਾ ਹੈ ਜਿਸ ਵਿੱਚ ਕਿ ਅੰਨ੍ਹ-ਪਾਣੀ ਦੀ ਸੇਵਾ ਤੋਂ ਇਲਾਵਾ ਲੋੜਵੰਦਾਂ ਨੂੰ ਹੋਰ ਮਦਦਾਂ ਵੀ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਜ਼ਰੂਰੀ ਸਾਮਾਨ, ਦਵਾਈਆਂ ਆਦਿ।
ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ਵਿੱਚ, ਕਰੋਨਾ ਕਾਰ ਦੋਰਾਨ ਵੀ ‘ਟਰਬਨਜ਼ ਫਾਰ ਆਸਟ੍ਰੇਲੀਆ’ ਅਦਾਰੇ ਨੇ ਲੋਕਾਂ ਦੀ ਮਦਦ ਦੌਰਾਨ 80,000 ਦੇ ਲਗਭੱਗ ਖਾਣੇ ਦੇ ਪੈਕਟ ਲੋਕਾਂ ਤੱਕ ਪਹੁੰਚਾਏ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 250,000 ਡਾਲਰਾਂ ਦੀ ਰਾਸ਼ੀ ਨਾਲ, ਪੱਛਮੀ ਸਿਡਨੀ ਦੇ ਕਲਾਇਡ ਖੇਤਰ ਵਿੱਚ ਇਸ ਅਦਾਰੇ ਵੱਲੋਂ ਇੱਕ ਹੋਰ ਲੰਗਰ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨਾਲ ਕਿ ਇਸ ਖੇਤਰ ਵਿੱਚ ਵੀ ਲੋਕਾਂ ਨੂੰ ਲੰਗਰ ਆਦਿ ਮੁਹੱਈਾਅ ਕਰਵਾਏ ਜਾਣਗੇ।

Install Punjabi Akhbar App

Install
×