ਸਾਊਥ ਆਸਟ੍ਰੇਲੀਆ ਚੋਣਾ ‘ਚ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ


news 180318 sa election marshall-portrait

ਸਾਊਥ ਆਸਟ੍ਰੇਲੀਆ ਰਾਜ ਦੀਆਂ ਚੋਣ ਨਤੀਜੇ ਦੇ ਮੁੱਢਲੇ ਰੁਝਾਨ ਮੁਤਾਬਿਕ ਪਿਛਲੇ 16 ਵਰ੍ਹਿਆਂ ਤੋਂ ਸਤਾ ਵਿਚ ਰਹੀ ਲੇਬਰ ਪਾਰਟੀ ਹੁਣ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ। ਕੁੱਲ 47 ਸੀਟਾਂ ਦੀ ਅਸੈਂਬਲੀ ਵਿਚੋਂ ਹੁਣ ਤੱਕ ਆਏ ਨਤੀਜਿਆਂ ਵਿਚ ਲਿਬਰਲ 23, ਲੇਬਰ 18 ਅਤੇ ਹੋਰ 4 ਸੀਟਾਂ ਤੇ ਜੇਤੂ ਹੋਏ ਹਨ ਅਤੇ ਹਾਲੇ 2 ਸੀਟਾਂ ਦੇ ਨਤੀਜੇ ਸ਼ੱਕੀ ਹੋਣ ਕਾਰਨ ਰੋਕੇ ਹੋਏ ਹਨ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਬਣਾਉਣ ਲਈ ਕੁੱਲ 24 ਸੀਟਾਂ ਦੀ ਲੋੜ ਹੁੰਦੀ ਹੈ ਤੇ ਲਿਬਰਲ ਛੇਤੀ ਸਰਕਾਰ ਬਣਾਉਣ ਦਾ ਆਪਣਾ ਦਾਅਵਾ ਪੇਸ਼ ਕਰਨਗੇ। ਪਿਛਲੇ ਤਕਰੀਬਨ 16 ਵਰ੍ਹਿਆਂ ਤੋਂ ਲੇਬਰ ਸਾਊਥ ਆਸਟ੍ਰੇਲੀਆ ਦੀ ਸਤਾ ਤੇ ਕਾਬਜ਼ ਸੀ। ਜਿਸ ਦੌਰਾਨ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਵਿਕਾਸ ਚਰਮ ਸੀਮਾ ਤੇ ਰਿਹਾ ਪਰ ਫੇਰ ਵੀ ਬੇਰੁਜ਼ਗਾਰੀ, ਪਾਵਰ ਫ਼ੇਲ੍ਹ ਆਦਿ ਮਾਮਲੇ ਲੇਬਰ ਦੇ ਉਲਟ ਭੁਗਤੇ। ਦੂਜੇ ਪਾਸੇ ਨਿੱਕ ਜ਼ੇਨੇਫਨ ਦੀ ਪਾਰਟੀ ਐੱਸ.ਏ. ਬੈੱਸਟ ਨੇ ਇਸ ਵਾਰ ਸਿਆਸੀ ਮਾਹਿਰਾਂ ਦੇ ਅੰਦਾਜ਼ੇ ਗ਼ਲਤ ਸਾਬਤ ਕਰ ਦਿੱਤੇ। ਜ਼ਿਆਦਾਤਰ ਮਾਹਿਰ ਨਿੱਕ ਦੀ ਪਾਰਟੀ ਨੂੰ ਅਗਲੀ ਸਰਕਾਰ ਦੀ ਕੁੰਜੀ ਦੱਸ ਰਹੇ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਨਿੱਕ ਦੀ ਪਾਰਟੀ 7/8 ਸੀਟਾਂ ਲਿਜਾਣ ‘ਚ ਕਾਮਯਾਬ ਹੋਵੇਗੀ ਤੇ ਸਾਂਝੀ ਸਰਕਾਰ ਬਣਾਉਣ ‘ਚ ਅਹਿਮ ਰੋਲ ਅਦਾ ਕਰੇਗੀ । ਪਰ ਨਿੱਕ ਦੀ ਪਾਰਟੀ ਕੋਈ ਵੀ ਸੀਟ ਜਿੱਤਣ ‘ਚ ਕਾਮਯਾਬ ਨਹੀਂ ਹੋਈ।

news 180318 sa election SA Leaders

ਲੇਬਰ ਦੇ ਪ੍ਰੀਮੀਅਰ ਮਾਨਯੋਗ ਜੈ ਵੈਦਰਲ ਨੇ ਆਪਣੀ ਹਾਰ ਕਬੂਲਦਿਆਂ ਜਿੱਥੇ ਲਿਬਰਲ ਦੇ ਮੁਖੀ ਮਾਨਯੋਗ ਸਟੀਵਨ ਮਾਰਸ਼ਲ ਨੂੰ ਵਧਾਈ ਦਿੱਤੀ ਉੱਥੇ ਲੇਬਰ ਪਾਰਟੀ ਦੇ ਮੁਖੀ ਤੋਂ ਵੀ ਅਸਤੀਫ਼ਾ ਦੇ ਦਿੱਤਾ। ਜਿਸ ਨਾਲ ਲੇਬਰ ਪਾਰਟੀ ਲਈ ਅਗਲਾ ਰਾਹ ਹੋਰ ਵੀ ਔਖਾ ਹੋ ਗਿਆ ਜਾਪਦਾ ਹੈ।

ਇਹਨਾਂ ਚੋਣਾ ‘ਚ ਬਹੁਤ ਸਾਰੇ ਭਾਰਤੀ ਵੀ ਆਪਣੀ ਕਿਸਮਤ ਅਜ਼ਮਾ ਰਹੇ ਸਨ। ਭਾਵੇਂ ਹਾਲੇ ਜਿੱਤ ਦਾ ਸਵਾਦ ਚੱਖਣਾ ਇਹਨਾਂ ਲਈ ਸੌਖਾ ਨਹੀਂ ਸੀ ਪਰ ਫੇਰ ਵੀ ਸਾਰੇ ਉਮੀਦਵਾਰਾਂ ਨੇ ਆਪਣੀ ਹੋਂਦ ਦਰਸਾਈ। ਜਿੰਨਾ ਵਿਚ ਲੇਬਰ ਦੇ ਛੈਫੀ ਸੀਟ ਤੋਂ ਸਿਮਰਨ ਸਿੰਘ ਮੱਲ੍ਹੀ ਅਤੇ ਐੱਮ.ਐੱਲ.ਸੀ. ਲਈ ਆਜ਼ਾਦ ਉਮੀਦਵਾਰ ਸ. ਅਮਰੀਕ ਸਿੰਘ ਥਾਂਦੀ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ। ਸਾਰੀਆਂ ਪਾਰਟੀਆਂ ‘ਚੋਂ ਨਿੱਕ ਜ਼ੇਨੇਫਨ ਨੂੰ ਛੱਡ ਕੇ ਸਾਰੇ ਵੱਡੇ ਨਾਂ ਜਿੱਤਣ ‘ਚ ਕਾਮਯਾਬ ਰਹੇ। ਮਲਟੀ ਕਲਚਰ ਭਾਈਚਾਰੇ ਦੇ ਦੁੱਖ ਸੁੱਖ ‘ਚ ਸਦਾ ਸਾਥ ਦੇਣ ਵਾਲੇ ਮਾਨਯੋਗ ਡਾਨਾ ਵਾਟਲੇ ਟੋਰਨਸ ਸੀਟ ਤੋਂ ਵੱਡੇ ਫ਼ਰਕ ਨਾਲ ਇਕ ਵਾਰ ਫੇਰ ਜਿੱਤਣ ‘ਚ ਕਾਮਯਾਬ ਰਹੇ।

Install Punjabi Akhbar App

Install
×