ਲੋਕ-ਪੱਖੀ ਨੀਤੀਆਂ ਹੀ ਲਿਬਰਲ ਦੀ ਜਿੱਤ: ਸਕੌਟ ਮੌਰੀਸਨ

– ਇੰਮੀਗ੍ਰੇਸ਼ਨ ਦਾ ਮੁੱਦਾ ਰਿਹਾ ਭਾਰੀ 

  • ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਨਾਮੋਸ਼ੀ ਦਾ ਸਾਹਮਣਾ

FullSizeRender (4)

( ਬ੍ਰਿਸਬੇਨ 22 ਮਈਮੀਡੀਆ ਸਰਵੇਖਣਾਂ ਦੇ ਉਲਟ ਆਸਟ੍ਰੇਲੀਆਈ ‘ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ‘ ਮੁੜ ਸੱਤਾਧਾਰੀ ਲਿਬਰਲਨੈਸ਼ਨਲ ਗਠਜੋੜ ਦੀ ਸਰਕਾਰ ਨੇ ਸੰਸਦ ਦੀਆਂ ਕੁੱਲ 151 ਸੀਟਾਂ ‘ਚੋਂ 77 ਸੀਟਾਂ ‘ਤੇ ਕਬਜ਼ਾ ਕਰਦਿਆਂ ਫਿਰ ਤੋਂ ਤਿੰਨ ਸਾਲ ਲਈ ਸਰਕਾਰ ਬਣਾਈ ਹੈ। ਗਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਇਸ ਜਿੱਤ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਕਿਹਾ ਹੈ। ਇਸ ਵਾਰ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਕੁਈਨਜ਼ਲੈਂਡ ਸੂਬੇ ‘ ਮੂੰਹ ਦੀਖਾਣੀ ਪਈ ਹੈ। ਲੇਬਰ ਪਾਰਟੀ ਨੂੰ 68 ਸੀਟਾਂਵਿਕਟੋਰੀਆ ਸੂਬੇ ਤੋਂ ਗ੍ਰੀਨ ਪਾਰਟੀ ਨੂੰ 1 ਸੀਟਸੈਂਟਰ ਅਲਾਇੰਸ ਨੂੰ 1 ਸੀਟ,  ਕੁਈਨਜ਼ਲੈਂਡ ਸੂਬੇ ਤੋਂ ਕੇਟਰ ਆਸਟ੍ਰੇਲੀਅਨ ਪਾਰਟੀ ਨੂੰ 1 ਸੀਟਅਜ਼ਾਦ ਉਮੀਦਵਾਰਾਂ ਵੱਲੋਂ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਗਈ। ਜਿਕਰਯੋਗ ਹੈ ਕਿਗਠਜੋੜ ਸਰਕਾਰ ਨੇ ਕੁਝ ਅਜਿਹੇ ਕੌਮੀ ਮੁੱਦੇ ਚੁੱਕੇ ਸਨ ਜਿਨ੍ਹਾਂ ਨੇ ਲੇਬਰ ਪਾਰਟੀ ਤੋ ਵੋਟਰਾਂ ਨੂੰ ਮੁੜ ਇਸ ਗੱਠਜੋੜ ਵੱਲ ਪ੍ਰਭਾਵਿਤ ਕਰ ਦਿੱਤਾ। ਮਸਲਨਅਗਲੇ ਵਿੱਤੀ ਵਰ੍ਹੇ ਜੁਲਾਈ ‘ ਟੈਕਸ ‘ ਭਾਰੀ ਕਟੌਤੀ ਕਰਨਾਘਰ ਲਈ ਵੱਧ ਸਰਕਾਰੀ ਮਦਦ ਦਾ ਐਲਾਨ (500 ਮਿਲੀਅਨਡਾਲਰ), ਵਧੀਆ ਸਿਹਤ ਸਹੂਲਤਾਂ ‘ ਮਾਨਸਿਕ ਸਿਹਤ ਸਹਾਇਤਾ ਲਈ ਅਧਿਕ ਧੰਨ ਰਾਸ਼ੀਆਤਮ ਹੱਤਿਆ ਦੀ ਰੋਕਥਾਮ ਲਈ 461 ਮਿਲੀਅਨ ਦੀ ਵਿੱਤੀ ਸਹਾਇਤਾਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਸਿਕ ਸਿਹਤ ਫੰਡਿੰਗ ਅਤੇ ਐਬੋਰਿਜਨਲ ਅਤੇ ਟੋਰੇਸ ਸਟਰੇਟਆਇਲੈਂਡਰ ਲਈ ਹੋਰ ਵਧੇਰੇ ਸਹੂਲਤਾਂਜਲਵਾਯੂ ਪਰਿਵਰਤਨ ਦੇ ਹੱਲ ਲਈ 2 ਬਿਲੀਅਨ ਡਾਲਰ ਦੇ ਪੈਕੇਜ ਦੀ ਪੇਸ਼ਕਸ਼ਮੌਰੀਸਨ ਨਿਊ ਸਾਊਥਾਲ ਵੇਲਜ਼ ਸੂਬੇ  ਵਿੱਚ ਇੱਕ ਕੋਲਾ ਅਪਗ੍ਰੇਡ ਪ੍ਰੋਜੈਕਟ ਦੀ ਪ੍ਰੋੜ੍ਹਤਾ, 453 ਮਿਲੀਅਨ ਦੀ ਰਾਸ਼ੀ ਚਾਰ ਸਾਲ ਦੇ ਬੱਚਿਆਂ ਲਈਪ੍ਰੀ ਸਕੂਲਦੇ ਲਈ ਫੰਡਿੰਗ ਦੇ ਇਕ ਹੋਰ ਸਾਲ ਦੀ ਗਾਰੰਟੀ ਤਹਿਤ ਚਾਈਲਡ ਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾਸਿੱਖਿਆ ਨੀਤੀ ਲਈ ਵਧੇਰੇ ਗੰਭੀਰਤਾ ਤਹਿਤ ਸਕੂਲਾਂ ਲਈ 23.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਤੀਬੱਧਤਾਉੱਚ ਸਿੱਖਿਆ ਲਈ 525 ਮਿਲੀਅਨਡਾਲਰ ਦੀ ਵਿੱਤੀ ਸਹਾਇਤਾ ਨਾਲ 80,000 ਦੇ ਕਰੀਬ ਅਪ੍ਰੈਨਟਿਸ਼ਿਪਾਂ ਅਤੇ ਕਿੱਤਾਕਾਰੀ ਸਿੱਖਿਆ ਅਤੇ ਸਿਖਲਾਈ ਨੂੰ ਹੁਲਾਰਾ ਦੇਣ ਲਈ ਪ੍ਰਬੰਧ ਕਰਨੇਕਰਮਚਾਰੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਲਈ ਜੁਰਮਾਨੇ ਅਤੇ ਸਜ਼ਾਵਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾਊਰਜਾ ਗਠਜੋੜ ਨੇਸਨੋਈ ਹੈਡਰੋ 2.0 ਪ੍ਰੋਜੈਕਟ ਲਈ 1.38 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਆਦਿ ਪ੍ਰਮੁੱਖ ਮੁੱਦੇ ਸਨ। ਦੱਸਣਯੋਗ ਹੈ ਕਿ ਇੰਮੀਗ੍ਰੇਸ਼ਨ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚ ਭਾਰੂ ਰਿਹਾ ਹੈ। ਸਥਾਨਕ ਲੋਕਾਈ ਪਰਵਾਸ ਦੀਆ ਨੀਤੀਆਂ ਵਿੱਚ ਸਖ਼ਤੀ ਦੇ ਨਾਲਨਾਲ ਕਟੌਤੀ ਦੇ ਹੱਕ ਵਿੱਚਨਿੱਤਰੀ ਹੈ। ਇਨ੍ਹਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਆਜ਼ਾਦ ਉਮੀਦਵਾਰ ਜ਼ਾਲੀ ਸਟੇਗਾਲ ਤੋਂ ਚੋਣ ਹਾਰ ਗਏ ਹਨ। ਸਾਬਕਾ ਇੰਮੀਗ੍ਰੇਸ਼ਨ ਤੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਆਸਟ੍ਰੇਲੀਆਈ ਲੇਬਰ ਪਾਰਟੀ ਦੇ ਨੇਤਾ ਬਿਲਸ਼ੌਰਟਨ ਨੇ ਚੋਣਾਂ ‘ ਆਪਣੀ ਪਾਰਟੀ ਦੀ ਹਾਰ ਮੰਨਦੇ ਹੋਏ ਅਸਤੀਫਾ ਦੇ ਦਿੱਤਾ ਹੈ। ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×