ਕੁਈਨਜ਼ਲੈਂਡ ਦੇ ਪ੍ਰੀਮੀਅਰ ਉਪਰ ਵਿਅੰਗ ਲਈ ਲਿਬਰਲ ਸੈਨੇਟਰ ਨੇ ਮੰਗੀ ਮੁਆਫੀ

(ਐਸ.ਬੀ.ਐਸ.) ਲਿਬਰਲ ਸੈਨੇਟਰ ਅਮਾਂਡਾ ਸਟੋਕਰ ਨੇ ਕੁਈਨਜ਼ਲੈਂਡ ਦੇ ਪ੍ਰੀਮਅਰ ਉਪਰ ਵਿਅੰਗ ਕਰਨ ਤੇ ਮੁਆਫੀ ਮੰਗੀ ਹੈ। ਅਸਲ ਵਿੱਚ ਸੈਨੇਟਰ ਨੇ ਪ੍ਰੀਮੀਅਰ ਨੂੰ ਰਾਜ ਵਿੱਚ ਉਦਯੋਗ ਧੰਦਿਆਂ ਦੀ ਗਰਦਨ ਉਪਰ ਗੋਢਾ ਧਰ ਕੇ ਉਸ ਦਾ ਦਮ (ਸਾਹ) ਘੁੱਟਣ ਦੀ ਗੱਲ ਕਹੀ ਸੀ ਅਤੇ ਹੁਣ ਸੈਨੇਟਰ ਦਾ ਕਹਿਣਾ ਹੈ ਕਿ ਆਹ ਗੱਲ ਤਾਂ ਅਸਲ ਵਿੱਚ ਉਸ ਸਮੇਂ ਤੇ ਮਾਹੌਲ ਕਰਕੇ ਉਨਾ੍ਹਂ ਕੋਲੋਂ ਕਹੀ ਗਈ ਸੀ ਕਿਉਂਕਿ ਉਸ ਵੇਲੇ ਅਮਰੀਕਾ ਵਿੱਚ ਮਾਰੇ ਗਏ ਜਾਰਜ ਫਲਾਇਡ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਸਨ ਅਤੇ ਸਹਿਜ ਹੀ ਸੈਨੇਟਰ ਨੇ ਆਹ ਗੱਲ ਆਖ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋ ਕੀਤੀ ਗਈ ਗੱਲ ਦਾ ਗਲਤ ਮਤਲੱਭ ਨਿਕਾਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੈਨੇਟਰ ਨੇ ਰਾਜ ਸਰਕਾਰ ਦੇ ਹੋਰਨਾਂ ਸੂਬਿਆਂ ਨਾਲ ਸੀਮਾਵਾਂ ਖੋਲ੍ਹਣ ਨਾ ਕਰਕੇ ਆਹ ਫਿਕਰਾ ਕੱਸਿਆ ਸੀ ਕਿ ਅਜਿਹੇ ਹਾਲਾਤ ਰਾਜ ਦੇ ਕੰਮ ਧੰਦਿਆਂ ਦੀ ਗਰਦਨ ਤੇ ਗੋਢਾ ਹਨ ਅਤੇ ਇਹ ਦਮ ਘੋਟ ਰਹੇ ਹਨ।

Install Punjabi Akhbar App

Install
×