ਆਪਣੇ ਪ੍ਰਤੀ ਹੋਏ ਬੇਰੁਖੀ ਵਾਲੇ ਰਵੱਈਏ ਦੇ ਖ਼ਿਲਾਫ਼ ਲਿਬਰਲ ਐਮ.ਪੀ. ਦਿੱਤਾ ਹੰਝੂਆਂ ਭਰਿਆ ਭਾਸ਼ਣ -ਛੱਡੀ ਰਾਜਨੀਤੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 2019 ਦੀਆਂ ਚੋਣਾਂ ਦੋਰਾਨ ਆਪਣੇ ਨਾਲ ਹੋਏ ਮੰਦਭਾਗੇ ਅਤੇ ਪ੍ਰਤਾੜਨਾ ਵਾਲੇ ਰਵੱਈਏ ਪ੍ਰਤੀ ਆਪਣੀ ਨਾਰਾਜ਼ਗੀ ਜਤਾਉਂਦਿਆਂ ਲਿਬਰਲ ਐਮ.ਪੀ. ਨਿਕੋਲ ਫਲਿੰਟ ਨੇ ਪਾਰਲੀਮੈਂਟ ਵਿੱਚ ਭਰੇ ਗਲੇ ਅਤੇ ਗਿਲੀਆਂ ਅੱਖਾਂ ਨਾਲ ਆਪਣਾ ਆਖਰੀ ਭਾਸ਼ਣ ਦਿੱਤਾ ਅਤੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ।
ਦੱਖਣੀ ਆਸਟ੍ਰੇਲੀਆ ਦੇ ਬੂਥਬੇਅ ਖੇਤਰ ਤੋਂ ਐਮ.ਪੀ. ਨੇ ਪਿੱਛਲੇ ਮਹੀਨੇ ਹੀ ਆਪਣੇ ਵੱਲੋਂ ਕੀਤੇ ਜਾਣ ਵਾਲੀ ਇਸ ਕਾਰਵਾਈ ਮੁਤੱਲਕ ਇਕਰਾਰ ਕਰ ਲਿਆ ਸੀ ਅਤੇ ਬੀਤੇ ਕੱਲ੍ਹ, ਮੰਗਲਵਾਰ ਨੂੰ ਆਪਣੀ ਆਖਰੀ ਸਪੀਚ ਦੇ ਕੇ ਉਹ ਸਦਨ ਨੂੰ ਅਲਵਿਦਾ ਕਹਿ ਗਏ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਔਰਤਾਂ ਪ੍ਰਤੀ ਜੋ ਭੱਦੀਆਂ ਅਤੇ ਅਣਮਨੁੱਖੀ ਕਾਰਵਾਈਆਂ ਹੋ ਰਹੀਆਂ ਹਨ ਉਹ ਇਸਤੋਂ ਬਹੁਤ ਜ਼ਿਆਦਾ ਖ਼ਫ਼ਾ ਹਨ ਅਤੇ ਸਰਕਾਰ ਇਸ ਪ੍ਰਤੀ ਕੋਈ ਸਖ਼ਤ ਰੁਖ਼ ਵੀ ਨਹੀਂ ਅਪਣਾ ਰਹੀ ਹੈ ਅਤੇ ਨਾ ਹੀ ਇਯ ਪ੍ਰਤੀ ਆਪਣੀ ਮੰਸ਼ਾ ਜ਼ਾਹਿਰ ਕਰ ਰਹੀ ਹੈ। ਇਹ ਸਭ ਜੋ ਵਤੀਤ ਹੋ ਰਿਹਾ ਹੈ ਉਹ ਆਸਟ੍ਰੇਲੀਆ ਵਰਗੇ ਦੇਸ਼ ਅੰਦਰ ਅਤੇ ਸਮੁੱਚੀ ਰਾਜਨੀਤੀ ਦੀ ਨੱਕ ਥੱਲੇ ਹੋ ਰਿਹਾ ਹੈ ਅਤੇ ਸਭ ਕੁੱਝ ਨੂੰ ਆਰਾਮ ਨਾਲ ਬਰਦਾਸ਼ਤ ਕੀਤਾ ਜਾ ਰਿਹਾ ਹੈ ਪਰੰਤੂ ਉਹ ਅਜਿਹੀਆਂ ਘਿਨੌਣੀਆਂ ਹਰਕਤਾਂ ਅਤੇ ਮੁੱਦਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ ਇਸ ਲਈ ਰਾਜਨੀਤੀ ਤੋਂ ਹੀ ਸੰਨਿਆਸ ਲੈ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਹੋਰ ਤਾਂ ਹੋਰ ਪ੍ਰਧਾਨ ਮੰਤਰੀ ਨੇ ਤਾਂ ‘ਮਾਰਚ ਫਾਰ ਜਸਟਿਸ’ ਵਿੱਚ ਆਪਣੀ ਭਾਗੀਦਾਰੀ ਜਾਂ ਇੱਥੋਂ ਤੱਕ ਕਿ ਸ਼ਿਰਕਤ ਕਰਨ ਵਿੱਚ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਗੱਲਾਂ ਵਾਸਤੇ ਸਮਾਂ ਹੀ ਨਹੀਂ ਹੈ ਅਤੇ ਉਨ੍ਹਾਂ ਦੀ ਹਾਂ ਵਿੱਚ ਵਧੀਕ ਪ੍ਰਧਾਨ ਮੰਤਰੀ ਨੇ ਵੀ ਹਾਂ ਹੀ ਮਿਲਾਈ।
ਉਨ੍ਹਾਂ ਨੇ ਕੁੱਝ ਅਜਿਹੇ ਰਾਜਨੀਤਿਕਾਂ (ਜਿਵੇਂ ਕਿ ਲੇਬਰ ਨੇਤਾ ਐਂਥਨੀ ਐਲਬਨੀਜ਼) ਆਦਿ ਦੇ ਨਾਮ ਵੀ ਲਏ ਜਿਨ੍ਹਾਂ ਕੋਲ ਉਨ੍ਹਾਂ ਨੇ 2019 ਵਿੱਚ ਹੋਏ ਵਾਕਿਆ ਬਾਰੇ ਜ਼ਿਕਰ ਵੀ ਕੀਤਾ ਸੀ ਪਰੰਤੂ ਉਨ੍ਹਾਂ ਨੇ ਵੀ ਇਸ ਗੱਲ ਬਾਰੇ ਕੋਈ ਤਵੱਜੋ ਦੇਣੀ ਲਾਜ਼ਮੀ ਨਹੀਂ ਸਮਝੀ ਅਤੇ ਆਪਣੀਆਂ ਆਪਣੀਆਂ ਰਾਜਨੀਤਿਕ ਕਾਰਵਾਈਆਂ ਵਿੱਚ ਹੀ ਮਸ਼ਰੂਫ ਰਹੇ।

Install Punjabi Akhbar App

Install
×