ਤਸਮਾਨੀਆ ਦੇ ਐਮ.ਪੀ. ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਕੀਤਾ ਲਿਬਰਲ ਐਮ.ਪੀ. ਐਰਿਕ ਐਬਟ ਨੇ ਵਿਰੋਧ -ਕਿਹਾ ਅਜਿਹਾ ਕੁੱਝ ਵੀ ਨਹੀਂ ਹੋਇਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਤਸਮਾਨੀਆ ਰਾਜ ਦੇ ਐਮ.ਪੀ. ਅਤੇ ਸਪੀਕਰ ਸੂ ਹਿਕੀ ਨੇ ਆਪਣੀਆਂ ਪਾਰਲੀਮਾਨੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਲਿਬਰਲ ਸੈਨੈਟਰ ਐਰਿਕ ਐਬਟ ਉਪਰ ਇਲਜ਼ਾਮ ਲਗਾਏ ਹਨ ਕਿ ਐਰਿਕ ਨੇ ਬ੍ਰਿਟਨੀ ਹਿਗਿੰਨਜ਼ ਬਾਰੇ ਇਤਰਾਜ਼ ਯੋਗ ਸ਼ਬਦ ਬੋਲੇ ਸਨ ਅਤੇ ਉਨ੍ਹਾਂ ਨੇ ਇਸ ਗੱਲ ਦਾ ਸਾਫ ਸਾਫ ਜ਼ਿਕਰ ਕਰਦਿਆਂ ਕਿਹਾ ਕਿ ਮਾਰਚ ਦੀ 1 ਮਾਰੀਖ ਨੂੰ ਜਦੋਂ ਹੋਬਾਰਟ ਸਿਟੀ ਕਾਂਸਲ ਸਿਟੀਜ਼ਨਸ਼ਿਪ ਦੇ ਸਮਾਰੋਹ ਅੰਦਰ ਉਨ੍ਹਾਂ ਨੇ ਸ੍ਰੀ ਐਰਿਕ ਨੂੰ ਪੁੱਛਿਆ ਸੀ ਕਿ ਫੈਡਰਲ ਮੰਤਰੀ ਉਪਰ ਜੋ ਇਲਜ਼ਾਮ ਲਗਾਏ ਗਏ ਹਨ ਕਿ 30 ਸਾਲ ਪਹਿਲਾਂ ਉਨ੍ਹਾਂ ਨੇ ਇੱਕ ਮਹਿਲਾ ਦਾ ਸਰੀਰਕਰ ਸ਼ੋਸ਼ਣ ਕੀਤਾ ਸੀ ਅਤੇ ਫੇਰ ਉਕਤ ਮਹਿਲਾ ਨੇ ਹੁਣ ਜਦੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਫੇਰ ਅਜਿਹੇ ਹਾਲਾਤ ਬਣੇ ਕਿ ਉਸ ਨੂੰ ਖੁਦਕਸ਼ੀ ਹੀ ਕਰਨੀ ਪੈ ਗਈ… ਤਾਂ ਇਸ ਬਾਬਤ ਉਨ੍ਹਾਂ ਦੀ ਕੀ ਰਾਇ ਹੈ….? ਅਤੇ ਇਸ ਦੇ ਜ਼ਿੰਮੇਵਾਰੀ ਕ੍ਰਿਸਟਿਨ ਪੋਰਟਰ ਹੀ ਹਨ…? ਤਾਂ ਸ੍ਰੀ ਐਰਿਕ ਨੇ ਕਿਹਾ ਕਿ ‘ਹਾਂ’ ਪਰੰਤੂ ਇਸ ਵਿੱਚ ਡਰਨ ਦੀ ਕੋਈ ਗੱਲ ਹੀ ਨਹੀਂ ਹੈ ਕਿਉ਼ਂਕਿ ਸ਼ਿਕਾਇਤ ਕਰਤਾ ਤਾਂ ਹੁਣ ਜ਼ਿੰਦਾ ਹੀ ਨਹੀਂ ਹੈ ਅਤਾ ਦੇਸ਼ ਦਾ ਕਾਨੂੰਨ ਹੁਣ ਕ੍ਰਿਸਟਿਨ ਪੋਰਟਰ ਨੂੰ ਇਸ ਇਲਜ਼ਾਮ ਤੋਂ ਮੁਕਤ ਕਰ ਹੀ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬ੍ਰਿਟਨੀ ਹਿਗਿੰਨਜ਼ ਬਾਰੇ ਵੀ ਅਪਮਾਨ ਜਨਕ ਸ਼ਬਦ ਬੋਲੇ ਸਨ ਕਿ ਅਜਿਹੀ ਪਿਅੱਕੜ ਲੜਕੀ ਜਿਹੜੀ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ, ਉਪਰ ਕੌਣ ਵਿਸ਼ਵਾਸ਼ ਕਰ ਸਕਦਾ ਹੈ ਕਿ ਉਸਨੇ ਅਜਿਹੇ ਕਾਰਨਾਮੇ ਹੋਰ ਕਿੰਨੇ ਮੁਲਾਜ਼ਮਾਂ ਨਾਲ ਕੀਤੇ ਹੋਣਗੇ ਅਤੇ ਹੁਣ ਉਹ ਇਲਜ਼ਾਮ ਲਗਾ ਰਹੀ ਹੈ ਤਾਂ ਅਜਿਹੇ ਇਲਜ਼ਾਮਾਂ ਦੀ ਕੋਈ ਪੈਰਵੀ ਕਰਨੀ ਬਣਦੀ ਹੀ ਨਹੀਂ ਅਤੇ ਅਜਿਹੇ ਇਲਜ਼ਾਮ ਹਮੇਸ਼ਾ ਬੇਬੁਨਿਆਦ ਹੀ ਸਾਬਿਤ ਹੋ ਕੇ ਰਹਿ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਬਹਿਸ ਦੀ ਸ਼ੁਰੂਆਤ ਬ੍ਰਿਟਨੀ ਹਿਗਿੰਨਜ਼ ਵੱਲੋਂ ਲਗਾਏ ਗਏ ਇਲਜ਼ਾਮ ਨਾਲ ਹੋਈ ਹੈ ਜਿਸ ਵਿੱਚ ਕਿ ਉਸ ਦਾ ਕਹਿਣਾ ਹੈ ਕਿ ਮਾਰਚ 2019 ਵਿੱਚ ਪਾਰਲੀਮੈਂਟ ਹਾਊਸ ਵਿੱਚ ਹੀ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਹ ਵੀ ਇੱਕ ਮੰਤਰੀ ਦੇ ਦਫ਼ਤਰ ਅੰਦਰ।
ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵਿਨ ਨੇ ਭਰੋਸਾ ਦਿਵਾਇਆ ਹੈ ਕਿ ਉਹ ਖੁਦ ਇਸ ਮਾਮਲੇ ਵਿੱਚ ਸੈਨੈਟਰ ਐਬਟ ਨਾਲ ਗੱਲਬਾਤ ਕਰਨਗੇ ਅਤੇ ਫੇਰ ਹੀ ਕਿਸੇ ਨਤੀਜੇ ਉਪਰ ਪਹੁੰਚਣਗੇ ਅਤੇ ਜੇਕਰ ਅਜਿਹੇ ਇਲਜ਼ਾਮਾਂ ਵਿੱਚ ਜ਼ੱਰਾ ਜਿੰਨੀ ਵੀ ਸੱਚਾਈ ਹੋਈ ਤਾਂ ਫੇਰ ਗਲਤੀ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੀ ਹੋਵੇਗਾ।

Install Punjabi Akhbar App

Install
×