ਲਿਬਰਲ ਐਮ.ਪੀ. ਐਂਡ੍ਰਿਊ ਲੇਮਿੰਗ ਨੂੰ ‘ਐਂਪਥੀ ਕੋਰਸ’ ਕਰਨ ਲਈ ਸੁਣਾਏ ਗਏ ਹੁਕਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਮਹਿਲਾਵਾਂ ਪ੍ਰਤੀ ਵਿਵਹਾਰ ਦੇ ਬਦਲਾਅ ਲਈ ਹੁਣ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਖੁਦ ਵੀ ਅੱਗੇ ਆ ਗਏ ਹਨ ਅਤੇ ਹਾਲ ਵਿੱਚ ਹੀ ਹੋਏ ਲਿਬਰਲ ਐਮ.ਪੀ. ਐਂਡ੍ਰਿਊ ਲੇਮਿੰਗ ਵਾਲੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਲੇਮਿੰਗ ਨੂੰ ਕਿਹਾ ਗਿਆ ਹੈ ਕਿ ਉਹ ਵਿਵਹਾਰਕ ਸਬੰਧੀ ਕੋਰਸ ਵਿੱਚ ਸ਼ਾਮਿਲ ਹੋਵੇ ਅਤੇ ਇਸ ਗੱਲ ਵਾਸਤੇ ਐਮ.ਪੀ. ਨੇ ਹਾਮੀ ਵੀ ਭਰ ਦਿੱਤੀ ਹੈ।
ਇਸ ਤੋਂ ਪਹਿਲਾਂ ਐਮ.ਪੀ. ਐਂਡ੍ਰਿਊ ਲੇਮਿੰਗ ਨੇ ਉਨ੍ਹਾਂ ਉਪਰ ਲਗਾਏ ਗਏ ਦੋ ਮਹਿਲਾਵਾਂ ਨਾਲ ਅਭੱਦਰ ਵਿਵਹਾਰ ਦੇ ਇਲਜ਼ਾਮਾਂ ਲਈ ਮੁਆਫੀ ਵੀ ਮੰਗ ਲਈ ਸੀ।
ਪ੍ਰਧਾਨ ਮੰਤਰੀ ਨੇ ਇਸ ਬਾਬਤ ਹੋਰ ਕਿਹਾ ਕਿ ਉਕਤ ਕੋਰਸ ਕਰਨ ਤੋਂ ਬਾਅਦ ਵੀ ਦੇਸ਼ ਦਾ ਵੋਟਰ ਹੀ ਇਹ ਦੇਖੇਗਾ ਕਿ ਡਾ. ਲੇਮਿੰਗ ਦਾ ਵਿਵਹਾਰ ਠੀਕ ਹੋਇਆ ਹੈ ਜਾਂ ਨਹੀਂ ਅਤੇ ਇਸ ਦਾ ਫੈਸਲਾ ਵੋਟਰ ਹੀ ਕਰੇਗਾ ਕਿ ਡਾ. ਲੇਮਿੰਗ ਪਾਰਲੀਮੈਂਟ ਵਿੱਚ ਬੈਠਣ ਦਾ ਅਧਿਕਾਰ ਰੱਖਦੇ ਹਨ ਕਿ ਨਹੀਂ…?
ਜ਼ਿਕਰਯੋਗ ਹੈ ਕਿ ਡਾ. ਲੇਮਿੰਗ ਦਾ ਪੇਜ ਵੀ ਫੇਸਬੁੱਕ ਵੱਲੋਂ ਅੱਜ ਸਵੇਰੇ ਹੀ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਮੋਰੀਸਨ ਸਰਕਾਰ ਉਪਰ ਲਗਾਤਾਰ ਆਸਟ੍ਰੇਲੀਆ ਦੀਆਂ ਮਹਿਲਾਵਾਂ ਵੱਲੋਂ ਅਭੱਦਰ ਬੋਲਬਾਣੀ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਦੇ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹਨ ਅਤੇ ਇਸ ਬਾਬਤ ਦੇਸ਼ ਅੰਦਰ ਮਹਿਲਾਵਾਂ ਪ੍ਰਤੀ ਵਿਵਹਾਰ ਨੂੰ ਬਦਲਣ ਲਈ ਰੈਲੀਆਂ ਵੀ ਕੀਤੀਆਂ ਜਾਣ ਲੱਗੀਆਂ ਹਨ ਤਾਂ ਹੁਣ ਪ੍ਰਧਾਨ ਮੰਤਰੀ ਵੀ ਇਸ ਦਾ ਸੰਘਿਆਨ ਲੈਣ ਲੱਗੇ ਹਨ ਅਤੇ ਹਰ ਗੱਲ ਦਾ ਤੁਰੰਤ ਅਤੇ ਵਾਜਿਬ ਜਵਾਬ ਦੇਣਾ ਅਤੇ ਲਗਾਏ ਗਏ ਇਲਜ਼ਾਮਾਂ ਦਾ ਹੱਲ ਕੱਢਣ ਵੱਲ ਵੀ ਉਹ ਧਿਆਨ ਦੇਣ ਲੱਗ ਪਏ ਹਨ।

Install Punjabi Akhbar App

Install
×