ਮਰੋੜੀ ਤਾਲਾਬੰਦੀ ਨੂੰ….. ਨਿਊਜ਼ੀਲੈਂਡ ਸਰਕਾਰ ਨੇ ਔਕਲੈਂਡ ਖੇਤਰ ਦੇ ਵਿਚ ਕਰੋਨਾ ਤਾਲਾਬੰਦੀ ਪੱਧਰ-3 ਕੀਤਾ

ਔਕਲੈਂਡ :ਔਕਲੈਂਡ ਖੇਤਰ ਦੇ ਵਿਚ ਪਿਛਲੇ ਮਹੀਨੇ ਦੀ 17 ਅਗਸਤ ਤੋਂ ਕਰੋਨਾ ਤਾਲਾਬੰਦੀ ਪੱਧਰ-4 ਚੱਲ ਰਿਹਾ ਹੈ, ਜਦ ਕਿ ਦੇਸ਼ ਦਾ ਬਾਕੀ ਹਿੱਸਾ ਇਸ ਵੇਲੇ ਡੈਲਟਾ ਪੱਧਰ-2 ਉਤੇ ਚੱਲ ਰਿਹਾ ਹੈ। ਜਿਸ ਦੇ ਵਿਚ ਵਪਾਰਕ ਅਦਾਰੇ ਖੁੱਲ੍ਹੇ ਹਨ ਅਤੇ ਛੱਤ ਹੇਠਾਂ ਇਕੱਠੇ ਹੋਣ ਵਾਲਿਆਂ ਦੀ ਗਿਣਤੀ 50 ਅਤੇ ਆਊਟਡੋਰ 100 ਚੱਲ ਰਹੀ ਸੀ। ਪਿਛਲੇ ਹਫਤੇ ਲੰਘੇ ਸੋਮਵਾਰ ਪ੍ਰਧਾਨ ਮੰਤਰੀ ਨੇ ਔਕਲੈਂਡ ਨੂੰ ਇਕ ਹੋਰ ਹਫਤੇ ਲਈ ਤਾਲਾਬੰਦੀ ਪੱਧਰ-4 ਉਤੇ ਹੀ ਰੱਖਣ ਦਾ ਐਲਾਨ ਕੀਤਾ ਸੀ ਅਤੇ ਅੱਜ ਦੁਬਾਰਾ ਸਮੀਖਿਆ ਕਰਕੇ ਸ਼ਾਮ 4 ਵਜੇ ਦੇਸ਼ ਨੂੰ ਅੱਪਡੇਟ ਕੀਤਾ ਗਿਆ, ਜਿਸ ਅਨੁਸਾਰ ਔਕਲੈਂਡ ਵਿਖੇ ਲਾਕਡਾਊਨ ਪੱਧਰ ਕੱਲ੍ਹ ਰਾਤ 11.59 ਵਜੇ ਹੇਠਾਂ ਖਿਸਕਾ ਕੇ ਪੱਧਰ-3 ’ਤੇ ਕਰ ਦਿੱਤਾ ਜਾਵੇਗਾ। ਇਹ ਪੱਧਰ ਅਗਲੇ ਦੋ ਹਫਤਿਆਂ ਤੱਕ ਲਾਗੂ ਰੇਹੇਗਾ। ਵਿਸ਼ੇਸ਼ ਸ਼ਰਤਾਂ ਅਨੁਸਾਰ ਪੱਧਰ-3 ਦੇ ਵਿਚ ਆਪਣੇ ਦੋਸਤਾਂ ਮਿੱਤਰਾਂ ਦੇ ਘਰ ਅਤੇ ਗੁਆਂਢੀਆਂ ਦੇ ਘਰ ਜਾਣ ਮਨਾਹੀ ਹੋਵੇਗੀ। ਬੱਚਿਆਂ ਨੂੰ ਬਾਹਰੀ ਬੱਚਿਆਂ ਦੇ ਨਾਲ ਖੇਡਣ ਦੀ ਮਨਾਹੀ ਹੋਵੇਗੀ। ਪੱਧਰ-3 ਦੇ ਵਿਚ ਸਿਰਫ 10 ਵਿਅਕਤੀ ਹੀ ਇਕੱਠੇ ਹੋ ਸਕਣਗੇ ਉਹ ਵੀ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਆਦਿ ਸਮੇਂ। ਆਪਣੇ ਬੱਬਲ (ਨੇੜੇ ਦੇ ਗਰੁੱਪ) ਦੇ ਵਿਚੋਂ ਬਾਹਰ ਜਾਣ ਉਤੇ ਮਾਸਕ ਪਹਿਨਣਾ ਹੋਵੇਗਾ। 65 ਤੋਂ ਉਪਰ ਵਾਲਿਆਂ ਨੂੰ ਘਰੇ ਰਹਿਣ ਲਈ ਕਿਹਾ ਗਿਆ ਹੈ ਜੇਕਰ ਉਨ੍ਹੰਾਂ ਦਾ ਸੰਪੂਰਣ ਟੀਕਾਕਰਣ ਨਹੀਂ ਹੋਇਆ। ਇਸ ਵੇਲੇ ਔਕਲੈਂਡ ਖੇਤਰ ਦੇ ਵਿਚ 23000 ਦੇ ਕਰੀਬ ਲੋਕ 65 ਤੋਂ ਉਪਰ ਹਨ। ਸਕੂਲ ਸਿਰਫ ਉਹ ਬੱਚੇ ਹੀ ਜਾ ਸਕਦੇ ਹਨ ਜਿਨ੍ਹਾਂ ਦੇ ਮਾਪੇ ਇੰਸ਼ੈਸ਼ੀਅਲ ਸ਼੍ਰੇਣੀ ਵਜੋਂ ਕੰਮ ਕਰਦੇ ਹੋਣ। ਪ੍ਰਾਇਮਰੀ ਅਤੇ ਉਪਰਲੇ ਸਕੂਲ ਦੇ ਵਿਚ ਵੀ ਮਾਸਕ ਪਹਿਨਣਾ ਜਰੂਰੀ ਕੀਤਾ ਗਿਆ ਹੈ। ਵਪਾਰਕ ਅਦਾਰੇ ਖੁੱਲ੍ਹਣਗੇ ਜੇਕਰ ਉਹ ਸੁਰੱਖਿਅਤ ਕਰ ਸਕਦੇ ਹੋਣ। ਜੇਕਰ ਕੋਈ ਸਟਾਫ ਕਰੋਨਾ ਵਾਲੇ ਲੱਛਣ ਰੱਖਦਾ ਹੈ ਤਾਂ ਟੈਸਟ ਕਰਵਾਉਣਾ ਹੋਵੇਗਾ।
ਬਾਕੀ ਦੇਸ਼ ਪੱਧਰ-2 ਜੋ ਕਿ ਡੈਲਟਾ ਪੱਧਰ-2 ਤੋਂ ਘੱਟ ਕੇ ਆਮ ਪੱਧਰ 2 ’ਤੇ ਆਵੇਗਾ, ਜਿਸ ਅਨੁਸਾਰ ਇਨਡੋਰ ਦੇ ਵਿਚ ਲੋਕਾਂ ਦਾ ਇਕੱਠ 100 ਤੱਕ ਹੋ ਸਕੇਗਾ। ਕੁਝ ਹੋਰ ਸ਼ਰਤਾਂ ਨਰਮ ਹੋ ਸਕਣੀਆਂ। ਟੌਰੰਗਾ ਨੇੜੇ ਧਾਰਾ 70 ਲਾਗੂ ਕੀਤੀ ਗਈ ਹੈ ਜਿਸ ਅਨੁਸਾਰ ਉਥੇ ਕਰੋਨਾ ਸਬੰਧੀ ਕੁਝ ਸ਼ਰਤਾਂ ਲਾਗੂ ਰਹਿਣਗੀਆਂ।

ਦਿਨ 33ਵਾਂ-ਕਰੋਨਾ ਅੱਪਡੇਟ -ਨਿਊਜ਼ੀਲੈਂਡ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 22 ਨਵੇਂ ਕਰੋਨਾ ਕੇਸ ਆਏ
ਔਕਲੈਂਡ ਖੇਤਰ ਦੇ ਵਿਚ ਪਿਛਲੇ ਮਹੀਨੇ ਦੀ 17 ਤਰੀਕ ਤੋਂ ਕਰੋਨਾ ਤਾਲਾਬੰਦੀ ਪੱਧਰ ਚੱਲ ਰਿਹਾ ਹੈ, ਜਦ ਕਿ ਦੇਸ਼ ਦਾ ਬਾਕੀ ਹਿੱਸਾ ਪੱਧਰ-2 ਉਤੇ ਚੱਲ ਰਿਹਾ ਹੈ। ਜਿਸ ਦੇ ਵਿਚ ਵਪਾਰਕ ਅਦਾਰੇ ਖੁੱਲ੍ਹੇ ਹਨ ਅਤੇ ਇੰਨਡੋਰ ਗਿਣਤੀ 50 ਅਤੇ ਆਊਟਡੋਰ 100 ਹੈ। ਪਿਛਲੇ ਹਫਤੇ ਲੰਘੇ ਸੋਮਵਾਰ ਪ੍ਰਧਾਨ ਮੰਤਰੀ ਨੇ ਔਕਲੈਂਡ ਨੂੰ ਇਕ ਹਫਤੇ ਲਈ ਤਾਲਾਬੰਦੀ ਪੱਧਰ-4 ਉਤੇ ਹੀ ਰੱਖਣ ਦਾ ਐਲਾਨ ਕੀਤਾ ਸੀ ਅਤੇ ਅੱਜ ਦੁਬਾਰਾ ਸਮੀਖਿਆ ਕਰਕੇ ਸ਼ਾਮ 4 ਵਜੇ ਦੇਸ਼ ਨੂੰ ਅੱਪਡੇਟ ਕੀਤਾ ਗਿਆ।
ਅੱਜ ਦਿੱਤੀ ਗਈ ਜਾਣਕਾਰੀ ਅਨੁਸਾਰ 22 ਨਵੇਂ ਕਰੋਨਾ ਕੇਸ ਆ ਗਏ ਹਨ। 17 ਪੁਰਾਣੇ ਕੇਸਾਂ ਨਾਲ ਸਬੰਧਿਤ ਹਨ ਅਤੇ 5 ਕੁ ਦਾ ਅਜੇ ਪਤਾ ਨਹੀਂ ਲੱਗ ਰਿਹਾ। ਨਵੇਂ 22 ਕੇਸਾਂ ਦੇ ਵਿਚੋਂ 10 ਪਹਿਲਾਂ ਹੀ ਇਕਾਂਤਵਾਸ ਵਿਚ ਹਨ। 19 ਕੇਸ ਔਕਲੈਂਡ ਦੇ ਅਤੇ 3 ਕੇਸ ਟੌਰੰਗਾ ਨੇੜਲੇ ਹਨ।

Install Punjabi Akhbar App

Install
×