ਭਾਰਤ ਵਿੱਚ ਕਿਸਾਨ ਮਾਰੂ ਤਿੰਨ ਗੈਰਕਾਨੂੰਨੀ ਬਣਾਏ ਗਏ ਕਾਨੂੰਨ ਬਿੱਲਾਂ ਦੇ ਸਬੰਧ ’ਚ ਦਿੱਤਾ ਯਾਦ ਪੱਤਰ

ਨਿਊਜਰਸੀ — ਅੱਜ ਸ਼੍ਰੋਮਣੀ  ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫਦ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੀ ਰਹਿਨੁਮਾਈ ਹੇਠ ਹੋਰ ਨਾਲ ਸ਼ਾਮਿਲ ਪਾਰਟੀ ਦੇ ਸਿੱਖ ਆਗੂ ਸ: ਭੁਪਿੰਦਰ ਸਿੰਘ, ਮੋਹਣ ਸਿੰਘ ਬੋਈਲ ,ਇੰਦਰਜੀਤ ਸਿੰਘ, ਅਤੇ ਡੇਲਵੇਅਰ  ਕਾਉਟੀ ਪੈਨਸਿਲਵੇਨੀਆ  ਦੇ ਉਘੇ ਸਿੱਖ ਆਗੂ ਜਿੰਨਾਂ ਵਿੱਚ ਸ:ਇੰਦਰ ਸਿੰਘ ਬੈਂਸ, ਰਣਜੀਤ ਸਿੰਘ, ਲਾਲ ਸਿੰਘ, ਨਰਿੰਦਰ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ ਗਿੱਲ, ਗੁਰਸ਼ਰਨਜੀਤ ਸਿੰਘ ਜੱਜ, ਬਰਿੰਦਰਜੀਤ ਸਿੰਘ ਜੱਜ ਵੱਲੋ ਅਸੈਂਬਲੀਮੈਨ ਕਰਿਸ ਕੁਇਨ ਨੂੰ ਇਕ ਯਾਦ ਪੱਤਰ ਦਿੱਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਵੱਲੋ ਬਣਾਏ ਗੈਰ ਕਾਨੂੰਨੀ ਕਾਲੇ ਤਿੰਨ ਕਾਨੂੰਨ ਦੇ ਬਿੱਲਾ ਦਾ ਜਿਕਰ ਕੀਤਾ ਗਿਆ। ਅਤੇ ਉਹਨਾਂ ਅਸੈਬਲੀਮੈਨ ਨੂੰ ਕਿਹਾ ਕਿ  ਇਹਨਾ ਗੈਰ ਕਾਨੂੰਨੀ ਬਿੱਲਾ ਦੇ ਆਉਣ ਵਾਲੇ ਸਮੇ ਵਿੱਚ ਪੰਜਾਬ ਅਤੇ ਭਾਰਤ ਦੇ ਕਿਸਾਨਾ ਨੂੰ ਕਿ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਖਾਸ ਕਰਕੇ ਅਮਰੀਕਾ ਵਿਚ ਵੱਸ ਰਹੇ ਲੱਖਾ ਦੇ ਕਰੀਬ ਪੰਜਾਬੀ ਸਿੱਖ ਕਿਸਾਨ ਜਿਨ੍ਹਾਂ ਨੂੰ ਉਹਨਾ ਦੇ ਪੁਰਖਿਆ ਤੋ ਵਿਰਾਸਤ ਵਿੱਚ ਮਿਲੀ ਫਾਰਮ ਲੈਂਡ ਨੂੰ ਵੀ ਪ੍ਰਭਾਵਿਤ ਕਰਨਗੇ । ਮਾਣਯੋਗ ਅਸੈਂਬਲੀਮੈਨ  ਨੂੰ ਪੁਰ-ਜ਼ੋਰ  ਬੇਨਤੀ ਕੀਤੀ ਗਈ ਹੈ ਕਿ ਇਸ ਗੰਭੀਰ ਮੁੱਦੇ ਨੂੰ ਪੇਨਸਿਲਵੈਨੀਆ  ਦੇ ਹਾਉਸ ਵਿੱਚ ਲਿਆਂਦਾ ਜਾਵੇ ਉਹਨਾ ਨੇ ਇਸ ਕਿਸਾਨੀ ਸ਼ੰਘਰਸ  ਨੂੰ ਬੁਹਤ ਗੰਭੀਰਤਾ ਨਾਲ ਇਹਨਾਂ ਆਗੂਆਂ ਨੂੰ ਸੁਣਿਆ, ਅਤੇ ਇਹਨਾ ਸਿੱਖ ਆਗੂਆਂ ਨੇ  ਉਹਨਾ ਨਾਲ ਕਿਸਾਨੀ ਸੰਘਰਸ਼  ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ਼ ਜਿਕਰ ਵੀ ਕੀਤਾ ਗਿਆ ਤੇ ਉਹਨਾ ਨੁੰ ਬੇਨਤੀ ਕੀਤੀ ਗਈ ਕਿ ਪੈਨਸਿਲਵੈਨਿਆ ਦਾ ਹਾਉਸ ਇਹਨਾਂ  ਗੈਰ ਕਾਨੂੰਨੀ ਬਿੱਲਾ ਉਪਰ ਬਰੀਫਿਗ ਕਰਵਾਏ। 

Install Punjabi Akhbar App

Install
×