ਫੈਡਰਲ ਸਰਕਾਰ ਨੇ ਅਕਤੂਬਰ ਮਹੀਨੇ ਤੋਂ ਬਾਅਦ ਘਟਾਈ ਐਸਟ੍ਰੇਜੈਨੇਕਾ ਦੀ ਮੰਗ

ਇਸ ਸਾਲ ਦੇ ਚੌਥੇ ਕੁਆਰਟਰ ਬਾਰੇ ਫੈਡਰਲ ਸਰਕਾਰ ਨੇ ਕਰੋਨਾ ਵਾਇਰਸ ਤੋਂ ਬਚਾਉ ਲਈ ਟੀਕਾਕਰਣ ਲਈ ਆਪਣਾ ਪ੍ਰਸਤਾਵਿਤ ਡਾਟਾ ਦਰਸਾਇਆ ਹੈ ਜਿਸ ਵਿੱਚ ਕਿ ਐਸਟ੍ਰੇਜੈਨੇਕਾ ਕੋਵਿਡ ਵੈਕਸੀਨ ਦੀ ਮੰਗ ਨੂੰ ਬਹੁਤ ਘਟਾਇਆ ਜਾ ਰਿਹਾ ਹੈ ਅਤੇ ਇਸ ਦੇ ਇਵਜ਼ ਵਿੱਚ ਫਾਈਜ਼ਰ ਅਤੇ ਮੋਡਰੈਨਾ ਦਵਾਈ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਅਤੇ ਇਹ ਡਾਟਾ ਸਾਰੇ ਰਾਜਾਂ ਨੂੰ ਵੀ ਸਪਲਾਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਐਸਟ੍ਰੇਜੈਨੇਕਾ ਦਵਾਈ ਨੂੰ 60 ਸਾਲਾਂ ਤੋਂ ਘੱਟ ਉਮਰ ਵਰਗ ਦੇ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਸ ਨਾਲ ਭਾਵੇਂ ਘੱਟ ਹੀ ਸਹੀ ਪਰੰਤੂ ਬਲੱਡ ਕਲਾਟ ਵਾਲੀ ਸਮੱਸਿਆ ਸਾਹਮਣੇ ਆਈ ਹੈ ਜਿਸ ਤਹਿਤ ਕਿ 3.8 ਮਿਲੀਅਨ ਡੋਜ਼ਾਂ ਪਿੱਛੇ ਦੋ ਜ਼ਿੰਦਗੀਆਂ ਨੂੰ ਹੱਥੋਂ ਗੁਆਉਣਾ ਪਿਆ ਹੈ।
ਕੋਵਿਡ-19 ਟਾਸਕ ਫੋਰਸ ਦੇ ਕਮਾਂਡਰ -ਲੈਫਟੀਨੈਂਟ ਜਨਰਲ ਜੋਹਨ ਫਰੀਵਨ ਨੇ ਕਿਹਾ ਕਿ ਇਸ ਡਾਟਾ ਨਾਲ ਰਾਜਾਂ ਦੀਆਂ ਸਰਕਾਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਆਪਣੇ ਆਪਣੇ ਰਾਜਾਂ ਅੰਦਰ ਕੋਵਿਡ ਤੋਂ ਬਚਾਉ ਲਈ ਲਗਾਏ ਜਾਣ ਵਾਲੇ ਟੀਕਿਆਂ ਦੇ ਪ੍ਰੋਗਰਾਮ ਆਦਿ ਲਈ ਸੁਵਿਧਾ ਹੋਵੇਗੀ ਅਤੇ ਉਹ ਇਸ ਡਾਟਾ ਦੇ ਆਧਾਰ ਤੇ ਹੀ ਆਪਣੇ ਅਗਲੇ ਪ੍ਰੋਗਰਾਮ ਬਣਾਉਣਗੇ।
ਉਨ੍ਹਾਂ ਕਿਹਾ ਕਿ ਸੰਤਬਰ ਦੇ ਮਹੀਨੇ ਤੋਂ ਮੋਡਰਨਾ 87,000 ਤੋਂ 125,000 ਡੋਜ਼ਾਂ ਨਾਲ ਇਸ ਮਿਸ਼ਨ ਵਿੱਚ ਸ਼ਾਮਿਲ ਹੋ ਜਾਵੇਗੀ ਅਤੇ ਅਕਤੂਬਰ ਤੋਂ ਦਿਸੰਬਰ ਵਾਲੇ ਕੁਆਰਟਰ ਦੌਰਾਨ 2.3 ਮਿਲੀਅਨ ਡੋਜ਼ਾਂ -ਜਿਨ੍ਹਾਂ ਵਿੱਚ ਕਿ 1.5 ਮਿਲੀਅਨ ਜਨਰਲ ਪ੍ਰੈਕਟਿਸ਼ਨਰਾਂ ਦੀਆਂ ਡੋਜ਼ਾਂ ਵੀ ਸ਼ਾਮਿਲ ਹਨ, ਨੂੰ ਹੀ ਟੀਕਾਕਰਣ ਦਾ ਆਧਾਰ ਬਣਾਇਆ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks