ਲੈਰੀ ਹੋਗਨ ਗਵਰਨਰ ਮੈਰੀਲੈਂਡ ਦੇ ਦਫਤਰ ਦਾ ਬਾਲਟੀਮੋਰ ਸ਼ਹਿਰ ਦੇ ਚਾਰਲਸ ਸਟਰੀਟ ‘ਚ ਉਦਘਾਟਨ

* ਵੱਖ-ਵੱਖ ਕਮਿਊਨਿਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਟੀ ਦੇ ਪਤਵੰਤੇ ਅਤੇ ਚੁਣੇ ਨੁਮਾਇੰਦਿਆਂ ਨੇ ਭਰੀ ਹਾਜ਼ਰੀ

* ਗਵਰਨਰ ਹੋਗਨ ਦੇ ਕੰਮਾਂ ਕਰਕੇ ਡੈਮੋਕਰੇਟਕ ਵੀ ਹਮਾਇਤ ਤੇ ਉਤਰੇ

* ਹੋਗਨ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਖੁਸ਼ ਤੇ ਦੇ ਰਹੇ ਨੇ ਚੋਣ ਨੂੰ ਹੁਲਾਰਾ
unnamed
ਬਾਲਟੀਮੋਰ, 4 ਅਗਸਤ  – ਲੈਰੀ ਹੋਗਨ ਗਵਰਨਰ ਮੈਰੀਲੈਂਡ ਜੋ ਦੂਜੀ ਟਰਮ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ।ਜਿੱਥੇ ਉਨਾ ਵਲੋਂ ਕੀਤੀਆਂ ਕਾਰਗੁਜ਼ਾਰੀਆਂ ਨੂੰ ਨੌਜਵਾਨਾਂ ਅਤੇ ਚੋਣ ਮੁਹਿੰਮ ਦੇ ਨੁਮਾਇੰਦਿਆਂ ਵਲੋਂ ਉਭਾਰਿਆ ਜਾ ਰਿਹਾ ਹੈ। ਉੱਥੇ ਮੈਰੀਲੈਂਡ ਵਿੱਚ ਲਿਆਂਦੀ ਤਬਦੀਲੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਹੋਗਨ ਵਲੋਂ ਟੋਲ ਟੈਕਸ ਵਿੱਚ ਕਟੌਤੀ, ਟੈਕਸ ਵਿੱਚ ਛੋਟ, ਛੋਟੇ ਵਪਾਰਕ ਅਦਾਰਿਆਂ ਨੂੰ ਸਹੂਲਤਾਂ, ਬਿਜ਼ਨਸ ਹੱਬ ਨੂੰ ਉਜਾਗਰ ਕਰਨ ਤੋਂ ਇਲਾਵਾ ਨੌਕਰੀਆਂ ਦੇ ਵਸੀਲਿਆਂ ਵਿੱਚ ਭਾਰੀ ਵਾਧਾ ਕੀਤਾ ਹੈ। ਜੋ ਮੈਰੀਲੈਂਡ ਦੇ ਹਰੇਕ ਨਾਗਰਿਕ ਲਈ ਸਰੋਤ ਸਿੱਧ ਹੋਈ ਕਾਰਗੁਜ਼ਾਰੀ ਨੇ ਉਸ ਦੇ ਵਿਰੋਧੀ ਨੂੰ ਕਾਫੀ ਪਿਛਾੜ ਦਿੱਤਾ ਹੈ। ਹਰ ਪਾਸੇ ਹੋਗਨ ਦੀ ਚੋਣ ਦੀ ਚਰਚਾ ਅਤੇ ਇਸ ਦੇ ਸਾਦੇਪਣ ਦੇ ਨਾਲ-ਨਾਲ ਇਸ ਦੇ ਬਿਹਤਰ ਵਰਤਾਰੇ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਾਲਟੀਮੋਰ ਦੇ ਸ਼ਹਿਰ ਵਿੱਚ ਚੋਣ ਦਫਤਰ ਦਾ ਅਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਗਵਰਨਰ ਦੇ ਚਹੇਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਆਪਣੀ ਪੂਰੀ ਟੀਮ ਨਾਲ ਸ਼ਾਮਲ ਹੋਏ। ਡਾ. ਸੁਰਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਸ਼ੰਮੀ ਸਾਬਕਾ ਚੇਅਰਮੈਨ ਬਾਲਟੀਮੋਰ ਗੁਰਦੁਆਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
unnamed (1)
ਗਵਰਨਰ ਲੈਰੀ ਹੋਗਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਰੀਲੈਂਡ ਨੂੰ ਦੁਨੀਆਂ ਦੀ ਹੱਬ ਬਣਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਭਾਵੇਂ ਉਨ੍ਹਾਂ ਕਾਫੀ ਤਬਦੀਲੀਆਂ ਅਤੇ ਸੁਵਿਧਾਵਾਂ ਵਿੱਚ ਅਥਾਹ ਯੋਗਦਾਨ ਪਾਇਆ ਹੈ, ਪਰ ਅਜੇ ਕਾਫੀ ਕੁਝ ਕਰਨਾ ਬਾਕੀ ਹੈ। ਜਿਸ ਨੂੰ ਆਉਂਦੀ ਟਰਮ ਵਿੱਚ ਪੂਰਿਆਂ ਕਰਕੇ ਮੈਰੀਲੈਂਡ ਸਟੇਟ ਨੂੰ ਅਮਰੀਕਾ ਦੀ ਸਰਵੋਤਮ ਸਟੇਟ ਦੇ ਦਰਜੇ ਵਿੱਚ ਸ਼ਾਮਲ ਕਰਵਾ ਦਿੱਤਾ ਜਾਵੇਗਾ। ਇਸ ਲਈ ਤੁਹਾਡੇ ਨਿੱਜੀ ਸਹਿਯੋਗ ਅਤੇ ਕਮਿਊਨਿਟੀ ਦੇ ਯੋਗਦਾਨ ਦੀ ਲੋੜ ਹੈ। ਜਿਸ ਲਈ ਅਸੀਂ ਇਕੱਠੇ ਹੋਏ ਹਾਂ। ਅਗਲੇ ਤਿੰਨ ਮਹੀਨਿਆਂ ਵਿੱਚ ਤੁਸੀਂ ਇਸ ਮੁਹਿੰਮ ਨੂੰ ਏਨਾ ਹੁੰਗਾਰਾ ਦੇਣਾ ਹੈ ਕਿ ਵਿਰੋਧੀ ਇਸ ਦੌੜ ਵਿੱਚ ਕਿਧਰੇ ਨਜ਼ਰ ਵੀ ਨਾ ਆਵੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾਂ ਹਾਂ ਕਿ ਅਗਲੇ ਚਾਰ ਸਾਲ ਮੈਰੀਲੈਂਡ ਦੇ ਵਿਕਾਸ ਅਤੇ ਕਮਿਊਨਿਟੀ ਦੇ ਆਸ਼ੇ ਨੂੰ ਸਫਲ ਕਰਨ ਦੇ ਹੋਣਗੇ। ਜਿਸ ਲਈ ਮੈਂ ਬਜਿਦ ਹਾਂ। ਅੱਜ ਦਾ ਦਫਤਰ ਤੁਹਾਨੂੰ ਸਵਾਲਾਂ ਦੇ ਜੁਆਬ ਤੇ ਸਹੂਲਤਾਂ ਮੁਹੱਈਆ ਕਰਵਾਉਣ ਦਾ ਇੱਕ ਵਸੀਲਾ ਸਾਬਤ ਹੋਵੇਗਾ।

Install Punjabi Akhbar App

Install
×