
(ਦ ਏਜ ਮੁਤਾਬਿਕ) ਆਸਟ੍ਰੇਲੀਆਈ ਓਪਨ ਚੈਂਪਿਅਨਸ਼ਿਪ ਦੇ ਚਹਵਾਨਾਂ ਵਾਸਤੇ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੈ ਇੱਕ ਸੂਚੀ ਜਾਰੀ ਕਰਦਿਆਂ ਸੂਚਨਾ ਜਨਤਕ ਕੀਤੀ ਹੈ ਕਿ ਇਸ ਚੈਂਪਿਅਨਸ਼ਿਪ ਨਾਲ ਸਬੰਧਤ ਜਿਹੜੇ ਲੋਕ ਕੁਆਰਨਟੀਨ ਵਿੱਚ ਹਨ ਉਨ੍ਹਾਂ ਦੀ ਮਿਕਦਾਰ ਅਤੇ ਮੌਜੂਦਾ ਆਂਕੜੇ ਕੀ ਹਨ, ਜੋ ਕਿ ਇਸ ਪ੍ਰਕਾਰ ਹਨ: ਆਸਟ੍ਰੇਲੀਆਈ ਓਪਨ ਚੈਂਪਿਅਨਸ਼ਿਪ ਵਿਚਲੇ ਮੌਜੂਦਾ 879 ਲੋਕ ਕੁਆਰਨਟੀਨ ਵਿੱਚ ਹਨ; ਬੀਤੇ ਕੱਲ੍ਹ 87 ਅਜਿਹੇ ਲੋਕਾਂ ਨੂੰ ਕੁਆਰਨਟੀਨ ਖ਼ਤਮ ਹੋਣ ਤੇ ਬਾਹਰ ਜਾਣ ਦਿੱਤਾ ਗਿਆ ਹੈ; ਹੁਣ ਤੱਕ, ਖਿਡਾਰੀਆਂ ਅਤੇ ਹੋਰ ਸਟਫ ਵਿਚਲੇ 5 ਮਾਮਲੇ ਕਰੋਨਾ ਪਾਜ਼ਿਟਿਵ ਦੇ ਦਰਜ ਹੋਏ ਹਨ; ਅਜਿਹੇ ਨੇੜੇ ਦੇ ਸੰਪਰਕ ਆਦਿ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਨ੍ਹਾਂ ਦੀ ਗਿਣਤੀ 321 ਹੈ ਅਤੇ ਬੀਤੇ ਕੱਲ੍ਹ 832 ਹੋਰ ਸੈਂਪਲ ਲਏ ਗਏ ਹਨ।