ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਵ: ਪ੍ਰੀਤਮ ਸਿੰਘ ਨੂੰ ਯਾਦ ਕੀਤਾ ਗਿਆ

ਭੁਲੱਥ —ਭਾਰਤੀ ਕਿਸਾਨ ਯੂਨੀਅਨ ਦੇ 30 ਸਾਲ ਪਹਿਲਾਂ  ਰਹਿ ਚੁੱਕੇ ਅਹਿਮ ਆਹੁਦੇਦਾਰ ਤੇ ਦਿਲੀ ਤੋਂ ਮਹਾਰਾਸ਼ਟਰ ਤਕ ਹੋਈਆਂ ਉਸ ਵੇਲੇ ਦੀਆ ਮੀਟਿੰਗਾਂ ਤੇ ਰੈਲੀਆਂ ਚ ਹਿੱਸਾ ਲੈ ਕੇ ਕਿਰਸਾਨੀ ਲਈ ਡਟੇ ਰਹਿਣ ਵਾਲੇ  ਉਹ ਇਨਸਾਨ ਸਵ ਸ: ਪ੍ਰੀਤਮ ਸਿੰਘ ਜਿੰਨਾਂ ਕਰੀਬ 1980 ਦੇ ਦਹਾਕੇ ਚ ਕਿਰਸਾਨੀ ਦੇ ਦੁੱਖ ਦਰਦ ਨੂੰ ਸਮਝਦਿਆਂ ਆਪਣੇ ਆਪ ਨੂੰ ਕਿਰਸਾਨੀ ਦੀ ਲਹਿਰ ਦਾ ਹਿਸਾ ਬਣਾਇਆ ਤੇ 30 ਸਾਲ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕਦੀ ਚੰਡੀਗੜ੍ਹ  ਕਦੀ ਦਿੱਲੀ  , ਕਦੀ ਮਹਾਰਾਸ਼ਟਰ ਤੇ ਕਦੀ ਦੇਸ਼ ਦੇ ਵੱਖ ਵੱਖ ਸਟੇਟਾਂ ਚ ਆਪਣਾ ਯੋਗਦਾਨ ਪਾਇਆ।  ਸਵ ਪ੍ਰੀਤਮ ਨੂੰ ਲਗਨ ਸੀ ਕਿਸਾਨ ਨੂੰ ਇਨਸਾਫ ਦਿਵਾਉਣ ਦੀ , ਬੇਗੋਵਾਲ ਤੋਂ ਉਨਾਂ ਦੀ ਅਗਵਾਈ ਸਵ.ਗਿਆਨੀ ਮਾਨ ਸਿੰਘ ਕਰਦੇ ਸਨ ਤੇ ਉਹਨਾਂ ਨਾਲ ਬੇਗੋਵਾਲ ਤੋਂ ਹੀ ਅਰਜਨ ਸਿੰਘ ਹੁੰਦਲ , ਬਾਊ ਸਿੰਘ  , ਭਾਈ ਸਿੰਘ ਤੇ ਹੋਰ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਹੁੰਦੇ ਸਨ । ਉਸ ਟਾਇਮ ਉਹ ਘਰ ਤੋਂ ਹੀ ਪੌਣੇ ਚ ਰੋਟੀਆਂ ਤੇ ਜੇਬ ਚ 10 , 10 , 20,20 ਉਗਰਾਹੀ ਕੀਤੇ ਪੈਸੇ ਲੈ ਜਾਂਦੇ ਸਨ । ਉਹ ਔਖੀ ਘੜੀ ਸੀ ,ਪਰ ਫਿਰ ਵੀ ਕਿਸਾਨੀ ਲਈ ਜਜਬਾ ਸੀ । ਅੱਜ ਤੋਂ ਕਰੀਬ 30 ਸਾਲ ਪਹਿਲਾਂ । ਸਲਿਊਟ ਉਨਾ ਤੇ ਅੱਜ ਦੇ ਕਿਰਤੀ ਕਿਸਾਨਾਂ ਦੇ , ਜਿੰਨਾਂ ਜੀਵਨ ਹੀ ਕਿਸਾਨ ਦੇ ਲੇਖੇ ਲਾਇਆ।

Install Punjabi Akhbar App

Install
×