ਮਰਹੂਮ ਮਨਮੀਤ ਅਲੀਸ਼ੇਰ ਦੇ ਕੇਸ ਦੀ ਫੈਸਲਾਕੁੰਨ ਸੁਣਵਾਈ 9 ਤੇ 10 ਅਗਸਤ ਨੂੰ

IMG-20180315-WA0029
(ਵਿਨਰਜੀਤ ਸਿੰਘ ਗੋਲਡੀ ਸਾਬਕਾ ਉਪ ਚੇਅਰਮੈਨ ਪੀ. ਆਰ. ਟੀ. ਸੀ. ਐਜਲਾ ਓਵਨ ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕਦੇ ਹੋਏ)
ਦੁਨੀਆ ਭਰ ‘ਚ ਬਹੁ-ਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਫੈਸਲਾਕੁੰਨ ਸੁਣਵਾਈ ਮਾਣਯੋਗ (ਮੈਂਟਲ ਹੈੱਲਥ ਕੋਰਟ) ਮਾਨਸਿਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗਸਤ ਨੂੰ ਕੀਤੀ ਜਾਵੇਗੀ, ਜਿਸ ਦੌਰਾਨ ਮਰਹੂਮ ਮਨਮੀਤ ਸ਼ਰਮਾ ਦੇ ਕਤਲ, ਅਗਜਨੀ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਿਹਾ ‘ਐਨਥਨੀ ਓ ਡੋਨੋਹੀਊ’ ਦੇ ਮਾਨਸਿਕ ਬੀਮਾਰੀ ਦੀ ਜਾਂਚ ਰਿਪੋਰਟ ਮਾਨਸਿਕ ਰੋਗਾਂ ਦੇ ਮਾਹਿਰ ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਮਾਣਯੋਗ ਅਦਾਲਤ ਵਲੋਂ ਫੈਸਲਾ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਇਸ ਅਹਿਮ ਕੇਸ ਬਾਰੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਦੋਸਤ ਵਿਨਰਜੀਤ ਸਿੰਘ ਗੋਲਡੀ ਸਾਬਕਾ ਉਪ ਚੇਅਰਮੈਨ ਪੀ. ਆਰ. ਟੀ. ਸੀ. ਨੇ ਅਦਾਰਾ ‘ਰੋਜ਼ਾਨਾ ਪਹਿਰੇਦਾਰ’ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪੀੜਤ ਸਹਾਇਤਾ ਮਹਿਕਮਾ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੇਸ ਸਬੰਧੀ ਉਸਾਰੂ ਵਿਚਾਰਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੌਰੇ ਸਮੇਂ ਵੀ ਪਰਿਵਾਰ ਵਲੋਂ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ), ਵੱਖ-ਵੱਖ ਮੰਤਰੀਆਂ ਤੇ ਹੋਰ ਵੀ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਕੇ ਕੇਸ ਦੀ ਸੁਤੰਤਰ ਤੌਰ ‘ਤੇ ਜਾਂਚ ਪੜਤਾਲ ਕਰਵਾਉਣ, ਐਨਥਨੀ ਵਲੋਂ ਕਿਹੜੇ ਕਾਰਨਾਂ ਕਰਕੇ ਅਣ-ਮਨੁੱਖੀ ਢੰਗ ਦੇ ਨਾਲ ਮਨਮੀਤ ਸ਼ਰਮਾ ਦੀ ਹੱਤਿਆ ਕੀਤੀ ਗਈ ਹੈ।ਜੇਕਰ ਉਹ ਮਾਨਸਿਕ ਰੋਗੀ ਸੀ ਤਾਂ ਕਿਸ ਅਧਿਕਾਰੀ ਨੇ ਉਸ ਨੂੰ ਆਮ ਲੋਕਾਂ ਵਿੱਚ ਵਿਚਰਨ ਦੀ ਪ੍ਰਵਾਨਗੀ ਦਿੱਤੀ ,ਜੋ ਵੀ ਇਸ ਦਾ ਜ਼ਿੰਮੇਵਾਰ ਹੈ, ਇਨਕੁਇਸਟ ਕੋਰੋਨੀਅਲ ਜਾਂਚ ਕਰਵਾ ਕੇ ਉਸ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਭਿਆਨਕ ਘਟਨਾ ਨਾ ਵਾਪਰ ਸਕੇ।
ਉਨ੍ਹਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਅਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਆਸਟ੍ਰੇਲੀਆ ਵਿੱਚ ਰਹਿ ਕੇ ਇੱਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਵੀ ਪੁਖਤਾ ਕਰ ਸਕਣ।

Install Punjabi Akhbar App

Install
×