ਬੀਤੇ ਹਫ਼ਤੇ, ਅਕਤੂਬਰ 04 ਨੂੰ, ਬ੍ਰਿਸਬੇਨ ਫਰੰਟ ਯਾਰਡ (ਕੋਰਿੰਡਾ ਦੇ ਕਲਾਈਵਡੇਨ ਐਵਨਿਊ) ਵਿਖੇ ਸੁਬਹ ਸਵੇਰੇ 3:25 ਵਜੇ ਹੋਏ ਇੱਕ 38 ਸਾਲਾਂ ਦੇ ਵਿਅਕਤੀ (ਟਿਮੋਥੀ ਵੈਨ ਵੋ) ਦੇ ਗੋਲੀ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਤਹਿਤ ਪੁਲਿਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ ਅਤੇ 30 ਸਾਲਾਂ ਦੇ ਇੱਕ ਵਿਅਕਤੀ ਨੂੰ ਕਤਲ ਤਹਿਤ ਗਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਇੱਕ 26 ਸਾਲਾਂ ਦੇ ਮੈਕੰਜ਼ੀ ਦੇ ਇੱਕ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁਕੀ ਹੈ।
ਪੁਲਿਸ ਹਾਲੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੇ ਆਸਾਰ ਵੀ ਦਿਖਾਈ ਦੇ ਰਹੇ ਹਨ।