ਆਸਟ੍ਰੇਲੀਅਨ ਲੇਖਕ ਸਭਾ ਵੱਲੋਂ ਗ਼ਜ਼ਲ ਸੰਗ੍ਰਹਿ ‘ਰਾਵੀ ਦੀ ਰੀਝ’ ਦਾ ਲੋਕ ਅਰਪਣ

(ਬ੍ਰਿਸਬੇਨ) ਇੱਥੇ ਪੰਜਾਬੀ ਭਾਸ਼ਾ ਅਤੇ ਇਸਦੇ ਪਸਾਰ ਲਈ ਕਾਰਜਸ਼ੀਲ ਸੰਸਥਾਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗਲੋਬਲ ਇੰਸਟੀਟਿਊਟ ਵਿਖੇ ਮਹੀਨੇਵਾਰ ਸਾਹਿਤਿਕ ਬੈਠਕ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਗ਼ਜ਼ਲਗੋ ਜਸਵੰਤ ਵਾਗਲਾ ਵੱਲੋਂ ਕਵਿਤਰੀ ਮਨਮਾਨ ਦੇ ਹਥਲੇ ਗ਼ਜ਼ਲ ਸੰਗ੍ਰਹਿ ‘ਰਾਵੀ ਦੀ ਰੀਝ’ ਨੂੰ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦਾ ਸ਼ਬਦੀ ਸੰਗ੍ਰਹਿਆਖਿਆ ਅਤੇ ਕਵਿਤਰੀ ਦੇ ਸਾਹਿਤਿਕ ਤਜ਼ਰਬਿਆਂ ਨੂੰ ਹਾਜਰੀਨ ਦੇ ਰੂਬਰੂ ਕੀਤਾ। ਹਰਮਨਦੀਪ ਗਿੱਲ ਵੱਲੋਂ ਸੂਬਾਕੁਈਨਜ਼ਲੈਡ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਿਲੇਬਸ ‘ਚ ਪੱਕਾ ਕਰਨ ਲਈ ਸੰਸਥਾ ਵੱਲੋਂ ਕੋਸ਼ਿਸ਼ਾਂ ਨੂੰ ਹੋਰ ਤੇਜ ਕਰਨਲਈ ਵਚਨਬੱਧਤਾ ਦੁਹਰਾਈ। ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਕਿਹਾ ਕਿ ਚੰਗੀ ਕਵਿਤਾ ਹਮੇਸ਼ਾਂ ਸਰਾਹੀਜਾਂਦੀ ਹੈ। ਉਹਨਾਂ ਦਾ ਗੀਤ ‘ਮੈਂ ਪਿੰਡ ਬੋਲਦਾ ਹਾਂ’ ਅਤੇ ‘ਧੋਤਿਆਂ ਦਾਗ਼ ਨੀ ਲਹਿੰਦੇ’ ਨੂੰ ਬਹੁਤ ਸਲਾਹਿਆ ਗਿਆ।ਇਕਬਾਲ ਸਿੰਘ ਧਾਮੀ ਨੇ ਸਮਾਜ ਵਿੱਚ ਮਨੁੱਖੀ ਮਿਲਵਰਤਣ ਅਤੇ ਕਲਮ ਦੀ ਤਾਕਤ ਨੂੰ ਪਛਾਣਨ ਦੀ ਪ੍ਰੋੜ੍ਹਤਾ ਕੀਤੀ।ਉਹਨਾਂ ਕਵਿਤਾ ‘ਚਿਖਾ ਬੋਲੀ’ ਰਾਹੀਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਨਮਨ ਸ਼ਰਧਾਂਜਲੀ ਦਿੱਤੀ। ਸੰਸਥਾ ਪ੍ਰਧਾਨਦਲਜੀਤ ਸਿੰਘ ਨੇ ਮਨੁੱਖੀ ਜ਼ਿੰਦਗੀ ‘ਚ ਲਗਾਤਾਰ ‘ਸਿੱਖਦੇ ਰਹਿਣ’ ਦੇ ਵਰਤਾਰੇ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਇਸਗ਼ਜ਼ਲ ਸੰਗ੍ਰਹਿ ਨੂੰ ਮੁਹੱਬਤ, ਬਿਰਹਾ ਅਤੇ ਸਮਾਜਿਕ ਸਰੋਕਰਾਂ ਦਾ ਸੁਮੇਲ ਦੱਸਿਆ। ਸੈਕਟਰੀ ਪਰਮਿੰਦਰ ਸਿੰਘ ਨੇ ਆਪਣੀਗਾਇਕੀ ਦਾ ਲੋਹਾ ਮਨਵਾਉਂਦੇ ਹੋਏ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਗੀਤ ‘ਖ਼ਤ ਟੁੱਕੜੇ ਟੁੱਕੜੇ’ ਦਾ ਗਾਇਨ ਕੀਤਾ।ਦਿਨੇਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜਿਕ ਤਾਣੇ-ਬਾਣੇ ਅਤੇ ਨਾਨਕ ਦੀ ਵਿਚਾਰਧਾਰਾ ਨੂੰ ਕਵਿਤਾ ਰਾਹੀਂ ਬਾਖੂਬੀਬਿਆਨਿਆ। ਕਮਿਊਨਿਟੀ ਰੇਡੀਓ ਫੋਰ ਈਬੀ 98.1 ਐੱਫ ਐੱਮ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇਵਿਦੇਸ਼ਾਂ ਵਿੱਚ ਸਾਹਿਤਿਕ ਸਮਾਗਮਾਂ ‘ਚ ਵਿਸ਼ਿਆਂ ‘ਚ ਹੋ ਸਕਦੇ ਹੋਰ ਸੁਧਾਰਾਂ ਅਤੇ ਪੰਜਾਬੀ ਪੱਤਰਕਾਰੀ ਬਾਬਤ ਨੁਕਤੇ ਪੇਸ਼ਕੀਤੇ। ਉਹਨਾਂ ਵਿਦੇਸ਼ਾਂ ‘ਚ ਪੰਜਾਬੀ ਪੱਤਰਕਾਰੀ ‘ਚ ਆ ਰਹੀ ਗਿਰਾਵਟ ਬਾਬਤ ਚਿੰਤਾ ਵੀ ਜਤਾਈ। ਬੈਠਕ ਵਿੱਚ ਹੋਰਨਾਂ ਤੋਂਇਲਾਵਾ ਮੈਹਰ ਚੰਦ, ਐੱਸ ਕੇ ਧੀਮਾਨ, ਅਰਸ਼ਦੀਪ ਆਦਿ ਨੇ ਸ਼ਿਰਕਤ ਕੀਤੀ। ਬੈਠਕ ਦੇ ਅੰਤ ਵਿੱਚ ‘ਰਾਵੀ ਦੀ ਰੀਝ’ ਦਾਸਮੂਹਿਕ ਲੋਕ ਅਰਪਣ ਕੀਤਾ ਗਿਆ।