ਕੈਨੇਡਾ ਤੇ ਅਮਰੀਕਾ ਦੇ ਅਲਬਰਟਾ/ਮੋਨਟਾਨਾ ਬਾਰਡਰ ਉੱਤੇ ਕੈਲਗਰੀ ਦਾ 38 ਸਾਲਾ ਟਰੱਕ ਡਰਾਈਵਰ ਨਸ਼ਿਆਂ ਦੀ ਵੱਡੀ ਖੇਪ ਨਾਲ ਗ੍ਰਿਫਤਾਰ

ਨਿਊਯਾਰਕ/ਕੈਲਗਰੀ — ਕੈਨੇਡਾ ਦੇ ਸੂਬੇ ਅਲਬਰਟਾ ਦੇ ਸਿਟੀ ਕੈਲਗਰੀ ਜੋ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਦੇ ਵਜੋਂ ਜਾਣਿਆਂ ਜਾਂਦਾ ਹੈ। ਜਿੱਥੇ ਕੈਲਗਰੀ ਦੇ ਇਕ 38 ਸਾਲਾ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੂੰ ਅਲਬਰਟਾ/ਮੋਨਟਾਨਾ ਬਾਰਡਰ ਤੇ ਨਸ਼ਿਆਂ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਦੇ ਟਰੱਕ ਵਿੱਚੋਂ ਲੰਘੇ ਦਿਨੀ ਕ੍ਰਿਸਮਸ ਵਾਲੇ ਦਿਨ 228.14 ਕਿਲੋਗ੍ਰਾਮ ਮੀਥੈਮਫੇਟਾਮਾਈਨ ਨਾਮਕ ਡਰੱਗਜ਼ ਬਰਾਮਦ ਹੋਈ ਸੀ।ਇਸ ਫੜੀ ਗਈ ਡਰੱਗਜ਼ ਦਾ ਬਾਜ਼ਾਰ ਚ’ ਕੀਮਤ 28.5 ਮਿਲੀਅਨ ਡਾਲਰ ਦੇ ਕਰੀਬ  ਹੈ । ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਜਿਸ ਟਰੱਕ ਵਿੱਚ 228.14 ਕਿਲੋਗ੍ਰਾਮ ਮੀਥੈਮਫੇਟਾਮਾਈਨ ਫੜੀ ਹੈ ਉਹ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ ।ਭਾਵੇਂ  ਅਮਰਪ੍ਰੀਤ ਸਿੰਘ ਨੂੰ 14 ਜਨਵਰੀ ਵਾਲੇ ਦਿਨ ਹਿਰਾਸਤ ਚੋਂ ਰਿਹਾਈ ਮਿਲ ਗਈ ਸੀ ਤੇ ਹੁਣ ਕੋਰਟ ਵਿੱਚ ਉਸ ਦੀ ਅਗਲੀ ਪੇਸ਼ੀ 11 ਫਰਵਰੀ ਵਾਲੇ ਦਿਨ ਹੋਵੇਗੀ । ਹੁਣ ਅੱਗੇ ਅਦਾਲਤ ਵਿੱਚ ਫੈਸਲਾ ਹੋਵੇਗਾ ਕਿ ਇਸ ਬਰਾਮਦਗੀ ਵਿੱਚ ਕੋਣ ਇਸ ਦਾ ਦੋਸ਼ੀ ਹੈ ਤੇ ਇਹ ਨਸ਼ੀਲੇ ਪਦਾਰਥ ਦਾ ਸਬੰਧ ਕਿਹੜੇ ਕਿਹੜੇ ਲੋਕਾਂ ਦੇ ਨਾਲ ਸੀ ।

Install Punjabi Akhbar App

Install
×