ਪੰਜਾਬੀ ਕਮਿਊਨਿਟੀ ‘ਲੈਂਗੂਏਜ਼ ਲਾਈਨ ਪੰਜਾਬੀ’ ਦੀ ਸੇਵਾ ਦਾ ਫਾਇਦਾ ਉਠਾਉਣ-ਲੈਂਗੂਏਜ਼ ਵਿਭਾਗ

ਲੈਂਗੂਏਜ਼ ਲਾਈਨ ਇਕ ਸਰਕਾਰੀ ਅਦਾਰਾ ਹੈ ਜਿੱਥੇ ਵੱਖ-ਵੱਖ 44 ਭਾਸ਼ਾਵਾਂ ਦੇ ਅਨੁਵਾਦਕ ਬੁਲਾਰੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਸੇਵਾ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਇਸ ਦੇਸ਼ ਦੇ ਵਿਚ ਨਵੇਂ ਆਉਣ ਵਾਲੇ ਜਾਂ ਇਥੇ ਰਹਿ ਰਹੇ ਲੋਕ ਜਿਹੜੇ ਕਿ ਭਾਸ਼ਾ ਦੀ ਦਿੱਕਤ ਪੇਸ਼ ਕਰਦੇ ਹਨ, ਕਿਸੇ ਵੀ ਸਰਕਾਰੀ ਮਹਿਕਮੇ ਬਾਰੇ ਜਾਣਕਾਰੀ ਲੈ ਸਕਣ। ਭਾਰਤ ਦੀਆਂ ਛੇ ਭਾਸ਼ਾਵਾਂ ਦੇ ਵਿਚੋਂ ਇਕ ਪੰਜਾਬੀ ਨੂੰ ਵੀ ਇਥੇ ਥਾਂ ਦਿੱਤੀ ਹੋਈ ਹੈ ਅਤੇ ਪੰਜਾਬੀ ਬੋਲਣ ਵਾਲੇ ਅਪਰੇਟਰ ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 6 ਤੱਕ ਅਤੇ ਸਨਿਚਰਵਾਰ ਨੂੰ 9 ਤੋਂ 2 ਵਜੇ ਤੱਕ ਮੌਜੂਦ ਰਹਿੰਦੇ ਹਨ। 2013 ਦੀ ਮਰਦਮ ਸ਼ੁਮਾਰੀ ਅਨੁਸਾਰ ਦੇਸ਼ ਵਿਚ 19752 ਲੋਕਾਂ ਨੇ ਆਪਣੀ ਭਾਸ਼ਾ ਪੰਜਾਬੀ ਲਿਖਵਾਈ ਹੈ। ਪੰਜਾਬੀ ਲਾਈਨ ਵਾਸਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੈਬਸਾਈਟ ਦੇ ਅੱਗੇ ਲਿਖੇ ਲਿੰਕ ਉਤੇ ਜਾਇਆ ਜਾ ਸਕਦਾ ਹੈ।

www.ethnicaffairs.govt.nz/story/languages#Available