ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਕੋਵਿਡ ਤੋਂ ਪ੍ਰਭਾਵਿਤ ਮਾਲਿਕਾਂ ਅਤੇ ਕਿਰਾਇਦਾਰਾਂ ਲਈ ਹੋਰ ਰਾਹਤ ਦਾ ਐਲਾਨ

ਸਬੰਧਤ ਵਿਭਾਗਾਂ ਦੇ ਮੰਤਰੀ ਡੇਮੀਅਨ ਟੂਡਹੋਪ ਨੇ ਕਿਹਾ ਕਿ ਰਾਜ ਸਰਕਾਰ ਨੇ ਕੋਵਿਡ ਤੋਂ ਪ੍ਰਭਾਵਿਤ ਕਿਰਾਇਦਾਰਾਂ ਅਤੇ ਉਨ੍ਹਾਂ ਦੇ ਮਕਾਨ ਮਾਲਿਕਾਂ ਲਈ ਕੁੱਝ ਰਾਹਤ ਭਰੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਕਿ ਮਾਲਿਕਾਂ ਵੱਲੋਂ ਭਰੇ ਜਾਣ ਵਾਲੇ ਪ੍ਰਾਪਰਟੀ ਟੈਕਸ ਵਿੱਚ ਵੀ ਰਾਹਤ ਸ਼ਾਮਿਲ ਹੈ।
ਉਕਤ ਛੋਟ ਲਈ ਕਮਰਸ਼ਿਅਲ ਅਤੇ ਰਿਹਾਇਸ਼ੀ ਦੋਹਾਂ ਤਰ੍ਹਾਂ ਦੀ ਪ੍ਰਾਪਰਟੀ ਦੇ ਮਾਲਕਾਂ ਕੋਲੋਂ ਆਵੇਦਨ ਮੰਗੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਨਵਾਂ ਪ੍ਰੋਗਰਾਮ, ਪਹਿਲਾਂ ਤੋਂ ਹੀ ਚੱਲ ਮਈ 2020 ਤੋਂ ਮਈ 2021 ਤੱਕ ਵਾਲੇ ਪ੍ਰੋਗਰਾਮ ਦਾ ਹੀ ਅਜੰਡਾ ਹੈ ਜਿਸ ਰਾਹੀਂ ਕਿ 17,200 ਅਰਜ਼ੀਆਂ ਆਈਆਂ ਸਨ ਅਤੇ ਅੱਜ ਤੱਕ ਇਸ ਤਹਿਤ 186 ਮਿਲੀਅਨ ਡਾਲਰਾਂ ਦੀ ਮਦਦ ਮੁਹੱਈਆ ਕਰਵਾਈ ਵੀ ਜਾ ਚੁਕੀ ਹੈ।
ਇਸ ਤਹਿਤ ਪ੍ਰਾਪਰਟੀ ਟੈਕਸ ਦੀ ਛੋਟ ਅਤੇ ਜਾਂ ਫੇਰ 1,500 ਡਾਲਰਾਂ ਦੀ ਸਹਾਇਤਾ ਰਾਸ਼ੀ ਅਜਿਹੇ ਮਕਾਨ ਮਾਲਿਕਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਜਿਨ੍ਹਾਂ ਨੇ 14 ਜੁਲਾਈ 2021 ਤੋਂ 31 ਦਿਸੰਬਰ 2021 ਤੱਕ ਆਪਣੇ ਕੋਵਿਡ-19 ਤੋਂ ਪ੍ਰਭਾਵਿਤ ਕਿਰਾਇਦਾਰਾਂ ਨੂੰ ਬਣਦੇ ਕਿਰਾਏ ਵਿੱਚ ਛੋਟ ਦਿੱਤੀ ਅਤੇ ਜਾਂ ਫੇਰ ਉਨ੍ਹਾਂ ਦਾ ਕਿਰਾਇਆ ਮੁਆਫ ਕਰਨ ਦਾ ਇਕਰਾਰ ਕੀਤਾ ਹੈ।
ਪ੍ਰਾਪਰਟੀ ਅਤੇ ਲੈਂਡ ਟੈਕਸ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਰਿਹਾਇਸ਼ੀ ਕਿਰਾਇਦਾਰਾਂ ਲਈ ਅਰਜ਼ੀਆਂ ਸਰਕਾਰ ਦੀ ਇਯ ਵੈਬਸਾਈਟ ਉਪਰ ਦਾਇਰ ਕੀਤੀਆਂ ਜਾ ਸਕਦੀਆਂ ਹਨ।

Install Punjabi Akhbar App

Install
×