ਮੁੰਬਈ ਹਮਲੇ ਦਾ ਦੋਸ਼ੀ ਅੱਤਵਾਦੀ ਲਖਵੀ ਹੋਵੇਗਾ ਰਿਹਾਅ

lakhvi

ਸਾਲ 2008 ‘ਚ ਮੁੰਬਈ ‘ਤੇ ਹੋਏ ਅੱਤਵਾਦੀ ਹਮਲਿਆਂ ਦਾ ਮੁੱਖ ਸਾਜਿਸ਼ਕਰਤਾ ਜਕੀਉਰ ਰਹਿਮਾਨ ਲਖਵੀ ਰਿਹਾਅ ਹੋ ਸਕਦਾ ਹੈ। ਲਖਵੀ ਨੂੰ ਇੱਕ ਜਨ ਸੁਰੱਖਿਆ ਆਦੇਸ਼ ਦੇ ਤਹਿਤ ਹਿਰਾਸਤ ‘ਚ ਰੱਖਣ ਲਈ ਜਾਰੀ ਕੀਤੇ ਗਏ ਐਲਾਨ ਨੂੰ ਸੋਮਵਾਰ ਨੂੰ ਇਸਲਾਮਾਬਾਦ ਉੱਚ ਅਦਾਲਤ ਨੇ ਮੁਅੱਤਲ ਕਰ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ, ਮੁਅੱਤਲੀ ਦੇ ਇਹ ਆਦੇਸ਼ ਜਸਟਿਸ ਨੂਰ ਉਲ ਹੱਕ ਕੁਰੈਸ਼ੀ ਨੇ ਜਾਰੀ ਕੀਤੇ। ਇਸਲਾਮਾਬਾਦ ਦੀ ਅੱਤਵਾਦ ਨਿਰੋਧੀ ਅਦਾਲਤ ਦੇ ਜੱਜ ਜੈਦੀ ਨੇ ਮੁੰਬਈ ਹਮਲੇ ਦੇ ਮਾਮਲੇ ‘ਚ ਲਖਵੀ ਦੇ ਖ਼ਿਲਾਫ਼ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ 18 ਦਸੰਬਰ ਨੂੰ ਉਸਨੂੰ ਜ਼ਮਾਨਤ ਦਿੱਤੀ ਸੀ। ਇਸਤੋਂ ਪਹਿਲਾਂ ਲਖਵੀ ਜੇਲ੍ਹ ਤੋਂ ਰਿਹਾਅ ਹੋ ਸਕਦਾ, ਸਰਕਾਰ ਨੇ ਉਸਨੂੰ ਲੋਕ ਵਿਵਸਥਾ ਬਣਾਏ ਰੱਖਣ ਨਾਲ ਜੁੜੇ ਕਾਨੂੰਨ (ਐਮਪੀਓ) ਦੇ ਤਹਿਤ ਤਿੰਨ ਮਹੀਨੇ ਲਈ ਹਿਰਾਸਤ ‘ਚ ਲੈ ਲਿਆ ਸੀ। ਲਖਵੀ ਦੀ ਰਿਹਾਈ ਦੀ ਅਰਜ਼ੀ ਸਰਕਾਰ ਵੱਲੋਂ ਖ਼ਾਰਜ ਕਰ ਦਿੱਤੇ ਜਾਣ ‘ਤੇ ਲਖਵੀ ਨੇ ਐਮਪੀਓ ਦੇ ਤਹਿਤ ਆਪਣੀ ਹਿਰਾਸਤ ਨੂੰ ਇਸਲਾਮਾਬਾਦ ਉੱਚ ਅਦਾਲਤ ਦੇ ਸਾਹਮਣੇ ਚੁਨੌਤੀ ਦਿੱਤੀ ਸੀ।

Install Punjabi Akhbar App

Install
×