ਲਖਵੀ ਦੀ ਜ਼ਮਾਨਤ ਨੂੰ ਪਾਕਿਸਤਾਨ ਸਰਕਾਰ ਨੇ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ

lakhvi15010126/11 ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ ਕਰਤਾ ਜਕੀਓਰ ਰਹਿਮਾਨ ਲਖਵੀ ਦੀ ਜ਼ਮਾਨਤ ਖਿਲਾਫ ਪਾਕਿਸਤਾਨ ਸਰਕਾਰ ਨੇ ਸੁਪਰੀਮ ਕੋਰਟ ‘ਚ ਅਰਜ਼ੀ ਦਿੱਤੀ ਹੈ। ਉਹ ਅਜੇ ਤੱਕ ਦੂਸਰੇ ਅਪਰਾਧਾਂ ਦੇ ਸਿਲਸਿਲੇ ‘ਚ ਜੇਲ੍ਹ ‘ਚ ਬੰਦ ਹੈ। ਇਸ ਤੋਂ ਪਹਿਲਾ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਜਕੀਓਰ ਰਹਿਮਾਨ ਲਖਵੀ ਨੂੰ 6 ਸਾਲ ਪਹਿਲਾ ਇਕ ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਨਾਲ ਅਦਾਲਤ ਦੇ ਹੁਕਮ ‘ਤੇ ਹੋਣ ਵਾਲੀ ਉਸ ਦੀ ਰਿਹਾਈ ਰੁਕ ਗਈ ਸੀ। ਪਾਕਿਸਤਾਨ ਦੀ ਇਕ ਅਦਾਲਤ ਨੇ ਮੁੰਬਈ ਹਮਲਿਆਂ ਨਾਲ ਸਬੰਧਤ ਮਾਮਲੇ ‘ਚ ਜਨ ਸੁਰੱਖਿਆ ਆਦੇਸ਼ ਦੇ ਤਹਿਤ ਉਸ ਦੀ ਹਿਰਾਸਤ ਨੂੰ ਮੁਅੱਤਲ ਕਰ ਦਿੱਤਾ ਸੀ। ਰਿਹਾਈ ਦੇ ਆਦੇਸ਼ ਨੂੰ ਲੈ ਕੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ।