26/11 ਹਮਲੇ ਦੇ ਮੁੱਖ ਸਾਜ਼ਸ਼ ਕਰਤਾ ਲਖਵੀ ਨੂੰ ਪਾਕਿਸਤਾਨ ਨੇ ਫਿਰ ਲਿਆ ਹਿਰਾਸਤ ‘ਚ

lakhvivivi141230

2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ ਕਰਤਾ ਜਕੀਓਰ ਰਹਿਮਾਨ ਅਗਵਾ ਕਰਨ ਦੇ ਦੂਸਰੇ ਮਾਮਲੇ ‘ਚ ਅਜੇ ਉਹ ਇਸਲਾਮਾਬਾਦ ਦੀ ਜੇਲ੍ਹ ‘ਚ ਰਹੇਗਾ। ਲਖਵੀ ਨੂੰ ਅੱਜ ਰਿਹਾਈ ਤੋਂ ਠੀਕ ਪਹਿਲਾ ਇਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਅਗਵਾ ਕਰਨ ਦੇ ਇਕ ਹੋਰ ਮਾਮਲੇ ‘ਚ ਅੱਜ ਹੀ ਲਖਵੀ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਵਾ ਦੇ ਦੂਸਰੇ ਮਾਮਲੇ ‘ਚ ਲਖਵੀ ਅਜੇ ਇਸਲਾਮਾਬਾਦ ਜੇਲ੍ਹ ‘ਚ ਹੀ ਰਹੇਗਾ। ਗੌਰਤਲਬ ਹੈ ਕਿ ਭਾਰਤ ਨੇ ਸੋਮਵਾਰ ਨੂੰ ਲਖਵੀ ਦੀ ਰਿਹਾਈ ‘ਤੇ ਸਖਤ ਇਤਰਾਜ ਪ੍ਰਗਟ ਕੀਤਾ ਸੀ। ਇਸ ਤੋਂ ਪਹਿਲਾ ਪਾਕਿਸਤਾਨ ਦੀ ਇਕ ਅਦਾਲਤ ਨੇ ਇਕ ਆਦੇਸ਼ ਦੇ ਤਹਿਤ ਲਖਵੀ ਦੀ ਹਿਰਾਸਤ ਵਧਾਉਣ ਲਈ ਜਾਰੀ ਅਧਿਕਾਰੀ ਸੂਚਨਾ ਨੂੰ ਮੁਅੱਤਲ ਕਰ ਦਿੱਤਾ ਸੀ। ਲਖਵੀ ਦੀ ਰਿਹਾਈ ਨੂੰ ਲੈ ਕੇ ਭਾਰਤ ਨੇ ਸਖਤ ਪ੍ਰਤੀਕਿਰਿਆ ਜਤਾਈ ਸੀ।

Install Punjabi Akhbar App

Install
×