ਲਖੀਮਪੁਰ ਖੀਰੀ ਕਾਂਡ ਦੇ ਵਿਰੋਧ ਵਿੱਚ ਲੇਖਕਾਂ ਦਾ ਧਰਨਾ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਅਸ਼ੀਸ਼ ਮਿਸ਼ਰਾ ਵੱਲੋਂ ਲਖੀਮਪੁਰ ਖੀਰੀ (ਯੂਪੀ) ਵਿਖੇ ਜਾਣ ਬੁੱਝ ਕੇ ਕਿਸਾਨਾਂ ਨੂੰ ਆਪਣੀ ਕਾਰ ਹੇਠ ਦਰੜ ਕੇ ਮਾਰਨ ਦੀ ਘਟਨਾ ਉੱਤੇ ਡੂੰਘੇ ਰੋਸ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਨ ਵਾਲੇ ਸਾਹਿਤਕਾਰਾਂ ਵਿੱਚ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ—ਸਭਾ ਸੰਗਰੂਰ, ਗੁਰਜਿੰਦਰ ਸਿੰਘ ਰਸੀਆ, ਸੁਰਿੰਦਰ ਪਾਲ ਕੌਰ, ਅਮਰੀਕ ਗਾਗਾ, ਹਰਦਿਆਲ ਸਿੰਘ, ਗੁਰਨਾਮ ਸਿੰਘ ਜਨਰਲ ਸਕੱਤਰ, ਕੁਲਵੰਤ ਕਸਕ, ਮੀਤ ਸਕਰੌਦੀ ਸ਼ਾਮਲ ਸਨ। ਧਰਨੇ ਵਿੱਚ ਲਾਭ ਸਿੰਘ, ਲਲਿਤ, ਹਰਬੰਸ ਸਿੰਘ, ਤਰਨਜੋਤ ਸਿੰਘ, ਜਗਦੀਪ ਸਿੰਘ ਐਡਵੋਕੇਟ, ਚਰਨਜੀਤ ਸਿੰਘ, ਹਰਦਿਆਲ ਸਿੰਘ, ਪ੍ਰੀਤਮ ਸਿੰਘ, ਬਹਾਦਰ ਸਿੰਘ, ਜਗਰਾਜ ਸਿੰਘ ਰਟੋਲ ਤੇ ਜਸਵੰਤ ਸਿੰਘ ਐਡਵੋਕੇਟ ਆਦਿ ਲੇਖਕ ਸ਼ਾਮਲ ਹੋਏ।

ਗਵਰਨਰ ਪੰਜਾਬ ਦੇ ਨਾਂ ਮੈਮੋਰੰਡਮ ਏ.ਡੀ.ਸੀ. ਸੰਗਰੂਰ ਨੂੰ ਦਿੱਤਾ। ਲੇਖਕਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਲੇਖਕਾਂ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ।

Install Punjabi Akhbar App

Install
×