ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਮੋਮਬੱਤੀ ਮਾਰਚ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ

(ਸਿਰਸਾ) ਪਿੰਡ ਭਾਰੂਖੇੜਾ ਖੇੜਾ ਦੇ ਅੰਬੇਡਕਰ ਪਾਰਕ ਵਿੱਚ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਸਨਮਾਨ ਵਿੱਚ ਦੇਰ ਸ਼ਾਮ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਕਿਸਾਨ ਸਭਾ ਦੇ ਆਗੂ ਰਾਕੇਸ਼ ਫਗੋਦੀਆ, ਸੀਟੂ ਨੇਤਾ  ਨੱਥੂਰਾਮ ਭਾਰੂਖੇੜਾ, ਜਨਵਾਦੀ ਵਿਮੈਨ ਕਮੇਟੀ ਦੀ ਆਗੂ ਕਲਾਵਤੀ ਦੇਵੀ ਅਤੇ ਨੌਜਵਾਨ ਸਭਾ ਦੇ ਨੌਜਵਾਨ ਆਗੂ ਸ. ਨਰੇਸ਼ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਅਤੇ ਐਮਐਸਪੀ ਦੇ ਗਾਰੰਟੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਕਰ ਰਹੇ ਹਨ। ਭਾਜਪਾ ਆਰਐਸਐਸ ਵੱਲੋਂ ਕਿਸਾਨ ਅੰਦੋਲਨ ਨੂੰ ਕੁਚਲਣ ਦੀਆਂ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ, ਕਿਸਾਨ ਜਮਹੂਰੀ  ਢੰਗ  ਨਾਲ ਖੱਟਰ-ਮੋਦੀ ਦੇ ਲੋਕ ਵਿਰੋਧੀ ਸ਼ਾਸਨ ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ। ਅੰਦੋਲਨ ਨੂੰ ਕੁਚਲਣ ਲਈ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਖੇਤਰਾਂ, ਧਰਮਾਂ ਵਿੱਚ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅੰਦੋਲਨ ਨੂੰ ਕੁਚਲ ਨਹੀਂ ਸਕੀ। ਹੁਣ ਤੱਕ ਸਾਡੇ 650 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ । ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਲਾਖੀਮਪੁਰ ਮਾਮਲੇ ਦੇ ਮੁਲਜਮਾਂ ਨੂੰ ਸਜ਼ਾ ਨਹੀਂ ਮਿਲੇਗੀ, ਤਦ ਤਕ ਕਿਸੇ ਵੀ ਤਰ੍ਹਾਂ ਦਾ  ਕੋਈ ਵੀ ਸਮਝੌਤਾ ਨਹੀਂ ਹੋਵੇਗਾ. ਬੀਤੇ ਦਿਨ ਲਖੀਮਪੁਰ ਵਿੱਚ ਅੰਤਿਮ ਅਰਦਾਸ ਰੱਖੀ ਗਈ, ਜਿਸ ਵਿੱਚ ਦੇਸ਼ ਦੇ ਲੱਖਾਂ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਸਾਥੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੋਹਨਲਾਲ ਭਾਰੂਖੇੜਾ, ਰਾਜਾਰਾਮ ਰਾਠੀ, ਰਾਮਕੁਮਾਰ ਰੋਲਨ, ਸੁਰੇਸ਼ ਰੋਲਣ, ਸ਼ਰਵਣ ਸੁਥਾਰ, ਰਾਜਪਾਲ ਭਾਟੀ, ਹਰਲਾਲ ਲੀਲੜ, ਰਿਛਪਾਲ  ਛਪੋਲਾ, ਕਲਾਵਤੀ ਦੇਵੀ ਸਮੇਤ ਸੈਂਕੜੇ ਕਿਸਾਨ, ਨੌਜਵਾਨ ਹਾਜ਼ਰ ਸਨ।

(ਸਤੀਸ਼ ਬਾਂਸਲ)

+91 7027101400

Install Punjabi Akhbar App

Install
×