
ਲੇਕ ਕੈਥੀ ਭਾਈਚਾਰੇ ਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸਰਕਾਰ ਨੇ ਇੱਥੋਂ ਦੀ ਐਂਬੁਲੈਂਸ ਸੇਵਾ ਦੇ ਬੁਨਿਆਦੀ ਢਾਂਚੇ ਵਿੱਚ ਨਵੀਨੀਕਰਨ ਲਈ 100 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ 122 ਮਿਲੀਅਨ ਡਾਲਰਾਂ ਦੇ ਇਸ ਪ੍ਰਾਜੈਕਟ ਦੇ ਦੂਸਰੇ ਪੜਾਅ ਤਹਿਤ ਰਾਜ ਸਰਕਾਰ ਇਸ ਵਿੱਚ ਆਪਣਾ 100 ਮਿਲੀਅਨ ਡਾਲਰਾਂ ਦਾ ਵਾਧੂ ਯੋਗਦਾਨ ਵੀ ਪਾ ਰਹੀ ਹੈ। ਲੇਕ ਕੈਥੀ ਖੇਤਰ ਵਿੱਚ ਬਣਾਇਆ ਜਾਣ ਵਾਲਾ ਉਕਤ ਨਵਾਂ ਐਂਬੁਲੈਂਸ ਸਟੇਸ਼ਟ ਵਿੱਚ ਨਵੀਆਂ ਸਹੂਲਤਾਂ ਅਤੇ ਸਾਧਨਾਂ ਦੇ ਨਾਲ ਇਲਾਕੇ ਦੇ ਆਪਾਤਕਾਲੀਨ ਸਥਿਤੀ ਵਿੱਚ ਸਹਿਯੋਗ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹੇਗਾ। ਰਾਜ ਦੇ ਐਂਬੁਲੈਂਸ ਵਿਭਾਗ ਦੇ ਮੁੱਖ ਕਾਰਜਕਾਰੀ ਡਾ. ਡੋਮਿਨਿਕ ਮੋਰਗਨ ਨੇ ਵੀ ਸਰਕਾਰ ਦੇ ਇਸ ਸਹਿਯੋਗ ਦੀ ਸਰਾਹਨਾ ਕੀਤੀ ਹੈ।
ਪੋਰਟ ਮੈਕੁਆਇਰ ਤੋਂ ਐਮ.ਪੀ. ਲੈਸਲੀ ਵਿਲੀਅਮਜ਼ ਨੇ ਇਸਨੂੰ ਵਧੀਆ ਕਦਮ ਦੱਸਿਆ ਹੈ ਅਤੇ ਸਰਕਾਰ ਦੀ ਜਨਤਕ ਤੌਰ ਤੇ ਉਦਾਰਤਾ ਅਤੇ ਵਚਨ ਬੱਧਤਾ ਦੀ ਨਵੀਂ ਉਦਾਹਰਣ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਾਜੈਕਟ ਬੀਤੇ 125 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਪ੍ਰਾਜੈਕਟ ਗਿਣਿਆ ਜਾ ਰਿਹਾ ਹੈ ਅਤੇ ਇਸ ਨਾਲ ਆਲੇ ਦੁਆਲੇ ਦੇ ਘੱਟੋ ਘੱਟ ਵੀ 24 ਭਾਈਚਾਰਿਆਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਰਾਜ ਸਰਕਾਰ 2019-20 ਦੇ 1 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੇ ਬਜਟ ਵਿੱਚ 27.1 ਮਿਲੀਅਨ ਡਾਲਰ ਜਨਤਕ ਸਿਹਤ ਸੇਵਾਵਾਂ ਵਾਸਤੇ, ਡਾਕਟਰੀ ਟੀਮਾਂ ਵਿੱਚ 221 ਪੈਰਾਮੈਡੀਕਸ ਨੂੰ ਭਰਤੀ ਕਰਨ ਦਾ ਪ੍ਰਾਵਧਾਨ ਹੈ ਅਤੇ ਇਸ ਵਾਸਤੇ ਪੂਰੀਆਂ ਤਿਆਰੀਆਂ ਚਲ ਵੀ ਰਹੀਆਂ ਹਨ।