ਆਕਲੈਂਡ ‘ਚ ‘ਲੇਡੀਜ਼ ਨੇਸ਼ਨ’ ਮੇਲਾ ਹੋਇਆ: ਭੈਣਾਂ-ਭਰਜਾਈਆਂ ਅਤੇ ਬੀਬੀਆਂ-ਮਾਈਆਂ ਪਾਈ ਧਮਾਲ

NZ PIC 28 May-2ਬੀਤੇ ਦਿਨੀਂ ਐਨ. ਜ਼ੈਡ. ਸਟਾਈਲ ਈਵੈਂਟਸ ਵਲੋਂ ਟਾਊਨ ਹਾਲ ਪਾਪਾਟੋਏਟੋਏ ਵਿਖੇ ਕਰਵਾਈ ਗਈ ਸਭਿਆਚਾਰਕ ਸ਼ਾਮ ‘ਲੇਡੀਜ਼ ਨੇਸ਼ਨ’ ਵਿੱਚ ਸ਼ਾਮਿਲ ਸਾਰੀਆਂ ਭੈਣਾਂ-ਭਰਜਾਈਆਂ ਅਤੇ ਬੀਬੀਆਂ-ਮਾਈਆਂ(ਦਰਸ਼ਕ ਅਤੇ ਕਲਾਕਾਰਾਂ ਸਮੇਤ) ਨੇ ਖੂਬ ਧਮਾਲ ਪਾਈ। ਇਸ ਸਮਾਗਮ ਦੇ ਵਿਚ ਸ਼ਾਮਿਲ ਹੋਣ ਲਈ ਰੱਖੀ ਗਈ ਐਂਟਰੀ ਫੀਸ ਦਾ ਵੱਡਾ ਹਿੱਸਾ ਸਟਾਰਸ਼ਿੱਪ ਹਸਪਤਾਲ ਆਕਲੈਂਡ ਅਤੇ ਨੇਪਾਲ ਦੇ ਭੁਚਾਲ ਪੀੜਤਾਂ ਦੀ ਮਦਦ ਲਈ (ਰੈੱਡ ਕਰਾਸ) ਨੂੰ ਦਾਨ ਦਿੱਤਾ ਗਿਆ। ਕੇਵਲ ਔਰਤਾਂ ਲਈ ਆਯੋਜਿਤ ਇਸ ਸ਼ਾਮ ਦੇ ਦੌਰਾਨ ਆਕਲੈਂਡ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਪੁੱਕੀਕੋਹੀ ਅਤੇ ਹੈਮਿਲਟਨ ਤੋਂ ਵੀ ਮਹਿਲਾਵਾਂ ਚਾਅ ਨਾਲ ਪਹੁੰਚੀਆਂ ਸਨ। ਫੱਨ ਨਾਈਟ ਵਿਟ ਢੇਰ ਸਾਰਾ ਸ਼ੁਗਲ ਮੇਲਾ, ਮਨੋਰੰਜਨ, ਆਕਰਸ਼ਕ ਇਨਾਮ ਅਤੇ ਸੰਗੀਤਕ ਧੁਨਾਂ ਉੱਤੇ ਗਿੱਧਾ-ਭੰਗੜਾ ਹੋਇਆ। ਆਕਲੈਂਡ ਅਤੇ ਹੈਮਿਲਟਨ ਦੀਆਂ ਮੁਟਿਆਰਾਂ ਦੁਆਰਾ ਲੋਕ-ਨਾਚਾਂ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਉਪਰੰਤ ਪੰਜਾਬਣਾਂ ਦੇ ਮਨਭਾਉਂਦੇ ਗੀਤਾਂ ਨੂੰ ਡੀ.ਜੇ ਵਲੋਂ ਚਲਾ ਕੇ ਰੌਣਕ-ਮੇਲੇ ਵਿੱਚ ਵਾਧਾ ਕੀਤਾ ਗਿਆ। ਬੀਬੀਆਂ ਵਲੋਂ ਲਾਈਵ ਬੋਲੀਆਂ ਪਾ ਕੇ ਆਪਣੀ ਰੂਹ ਖੁਸ਼ ਕੀਤੀ ਗਈ।

Install Punjabi Akhbar App

Install
×