ਚੋਣਾਂ ਜਿੱਤੇ ਤਾਂ ਸਕੂਲਾਂ ਵਿੱਚ ਪੜ੍ਹਾਈਆਂ ਜਾਣਗੀਆਂ ਇੰਡੀਜੀਨਸ ਭਾਸ਼ਾਵਾਂ -ਲੇਬਰ ਦਾ ਵਾਅਦਾ

ਮੁੱਖ ਵਿਰੋਧੀ ਧਿਰ ਦੇ ਸ਼ੈਡੋ ਸਿੱਖਿਆ ਮੰਤਰੀ ਤਾਨੀਆ ਪਲੀਬਰਸਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਅਗਲੀਆਂ ਚੋਣਾਂ ਦੌਰਾਨ ਜਨਤਾ ਲੇਬਰ ਪਾਰਟੀ ਨੂੰ ਸੱਤਾ ਵਿੱਚ ਲਿਆਂਦੀ ਹੈ ਤਾਂ ਲੇਬਰ ਪਾਰਟੀ ਦਾ ਵਾਅਦਾ ਹੈ ਕਿ ਦੇਸ਼ ਦੇ ਦਰਜਨਾਂ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇੰਡੀਜੀਨਸ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਵੇਗਾ ਅਤੇ ਇਸ ਵਾਸਤੇ ਪਾਰਟੀ ਨੇ ਅਗਲੇ 3 ਸਾਲਾਂ ਵਾਸਤੇ 14 ਮਿਲੀਅਨ ਡਾਲਰਾਂ ਦੇ ਪਲਾਨ ਦਾ ਵੀ ਐਲਾਨ ਕੀਤਾ ਹੈ ਤਾਂ ਕਿ ਦੇਸ਼ ਦੇ 60 ਦੇ ਕਰੀਬ ਸਕੂਲਾਂ ਵਿੱਚ ਕੌਮੀ ਪੱਧਰ ਦੇ ਪਹਿਲੇ ਨਾਗਰਿਕ ਅਧਿਆਪਕ ‘ਫਸਟ ਨੇਸ਼ਨਜ਼ ਟੀਚਰ’ ਭਰਤੀ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਅਜਿਹਾ ਪ੍ਰੋਗਰਾਮ ਪਹਿਲਾਂ ਤੋਂ ਹੀ ਉਤਰੀ ਮੈਲਬੋਰਨ ਦੇ ਥੋਰਨਬਰੀ ਪ੍ਰਾਇਮਰੀ ਸਕੂਲ ਵਿੱਚ ਚਲਾਇਆ ਜਾ ਰਿਹਾ ਹੈ।
ਉਧਰ, ਸੱਤਾ ਧਿਰ ਦੀ ਪਾਰਟੀ ਦੇ ਬੁਲਾਰੇ ਅਤੇ ਇੰਡੀਜੀਨਸ ਆਸਟ੍ਰੇਲੀਆਈਆਂ ਵਾਲੇ ਵਿਭਾਗਾਂ ਦੇ ਮੰਤਰੀ -ਕੇਨ ਵਾਇਟ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਤਾਂ ਪਹਿਲਾਂ ਹੀ ਮੋਰੀਸਨ ਸਰਕਾਰ ਚਲਾ ਰਹੀ ਹੈ ਅਤੇ ਇਸ ਵਾਸਤੇ 2021-2025 ਲਈ 22.8 ਮਿਲੀਅਨ ਡਾਲਰਾਂ ਦੇ ਫੰਡ ਵੀ ਰੱਖੇ ਗਏ ਹਨ। ਇਸੇ ਪ੍ਰੋਗਰਾਮ ਤਹਿਤ ਸਾਲ 2015-2024 ਦੌਰਾਨ 32.96 ਮਿਲੀਅਨ ਫੰਡਾਂ ਦਾ ਪ੍ਰਾਵਧਾਨ ਪਹਿਲਾਂ ਤੋਂ ਹੀ ਹੈ ਅਤੇ ਇਸ ਦੇ ਅਧੀਨ ਡਿਜੀਟਨ ਪ੍ਰਿਜ਼ਰਵੇਸ਼ਨ, ਡਿਕਸ਼ਨਰੀਆਂ ਅਤੇ ਟ੍ਰਾਂਸਲੇਟਿੰਗ ਅਤੇ ਦੁਭਾਸ਼ੀ ਸੁਵਿਧਾਵਾਂ ਆਦਿ ਦੇ ਨਾਲ ਨਾਲ ਇੰਡੀਜੀਨ ਭਾਸ਼ਾਵਾਂ ਅਤੇ ਕਲ਼ਾ ਆਦਿ ਦੇ ਪ੍ਰੋਗਰਾਮਾਂ ਤਹਿਤ ਵੀ 20 ਮਿਲੀਅਨ ਡਾਲਰਾਂ ਦੀ ਰਾਸ਼ੀ ਹਰ ਸਾਲ ਖਰਚ ਕੀਤੀ ਜਾ ਰਹੀ ਹੈ।

Install Punjabi Akhbar App

Install
×