ਸੰਘੀ ਚੋਣਾਂ ਦੇ ਮੱਦੇਨਜ਼ਰ ਲੇਬਰ ਪਾਰਟੀ ਵਲੋਂ ਮੈਲਬੌਰਨ ਵਿੱਚ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ ਬੈਠਕ


dinner1

ਆਸਟ੍ਰੇਲੀਆ ਵਿੱਚ 2 ਜੁਲਾਈ ਨੂੰ ਹੋਣ ਜਾ ਰਹੀਆਂ ਸੰਘੀ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਵਲੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾ ਚੁੱਕਾ ਹੈ।ਇਸੇ ਸੰਦਰਭ ਦੌਰਾਨ ਮੈਲਬੌਰਨ ਵਿੱਚ ਬੀਤੇ ਦਿਨੀਂ ਆਸਟ੍ਰੇਲੀਆ ਦੀ ਪ੍ਰਮੁੱਖ ਸਿਆਸੀ ਧਿਰ ਲੇਬਰ ਪਾਰਟੀ ਵਲੋਂ `ਫੰਡ ਰੇਜ਼ਿੰਗ ਡਿਨਰ` ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਲੇਬਰ ਪਾਰਟੀ ਦੇ ਕਈ ਸੰਸਦ  ਮੈਂਬਰਾਂ,ਕੌਂਸਲਰਾਂ,ਸੈਨੇਟਰਾਂ ਨੇ ਹਿੱਸਾ ਲਿਆ।ਇਸ ਮੌਕੇ ਪ੍ਰਵਾਸ ਅਤੇ ਸੁਰੱਖਿਆ ਮਹਿਕਮੇ ਦੇ `ਸ਼ੈਡੋ ਮੰਤਰੀ ` ਰਿਚਰਡ ਮਾਰਲਸ ਵਲੋਂ ਲੇਬਰ ਪਾਰਟੀ ਦੇ ਪ੍ਰਮੁੱਖ ਨੇਤਾ ਬਿਲ ਸ਼ਾਰਟਨ ਦਾ ਵੀਡੀਓ ਸ਼ੰਦੇਸ਼ ਜਾਰੀ ਕੀਤਾ।ਇਸ ਸ਼ੰਦੇਸ਼ ਵਿੱਚ ਦੱਸਿਆ ਗਿਆ ਕਿ ਲੇਬਰ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਵਿਜ਼ਟਰ ਵੀਜ਼ਾ ਪ੍ਰੋਗਰਾਮ ਵਿੱਚ ਸੋਧ ਕੀਤੀ ਜਾਵੇਗੀ ਅਤੇ `ਮਾਪਿਆਂ ਦੇ ਵੀਜ਼ੇ` ਦੀ ਮਿਆਦ ਵਧਾ ਕੇ ਤਿੰਨ ਸਾਲ ਕਰ ਦਿੱਤੀ ਜਾਵੇਗੀ ਜੋ ਕਿ ਹੁਣ ਸਿਰਫ ਇੱਕ ਸਾਲ ਹੀ ਹੈ।ਤਿੰਨ ਸਾਲ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਮਾਪਿਆਂ ਨੂੰ ਸਿਰਫ ਚਾਰ ਹਫਤਿਆਂ ਲਈ ਆਸਟ੍ਰੇਲੀਆ ਤੋਂ ਬਾਹਰ ਜਾਣਾ ਪਵੇਗਾ ਅਤੇ ਇਸ ਵਕਫੇ ਤੋਂ ਬਾਅਦ ਉਹ ਫਿਰ ਵੀਜ਼ੇ ਲਈ ਅਰਜ਼ੀ ਦਾਖਲ ਕਰ ਸਕਦੇ ਹਨ।ਲੇਬਰ ਪਾਰਟੀ ਅਨੁਸਾਰ ਇੱਥੇ ਰਹਿ ਰਹੇ ਪ੍ਰਵਾਸੀਆਂ ਦੇ ਮਾਤਾ ਪਿਤਾ ਜਾਂ ਹੋਰ ਪਰਿਵਾਰਕ ਮੈਂਬਰ ਆਸਟ੍ਰੇਲੀਆ ਆ ਕੇ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ। ਇਸ ਫੈਸਲੇ ਦਾ ਪੰਜਾਬੀ ਭਾਈਚਾਰੇ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਵਿਕਟੋਰੀਆ ਸੂਬੇ ਦੇ ਸਪੀਕਰ ਟੈਲਮੋ ਲੈਂਗੁਈਲਰ ਨੇ ਆਸਟ੍ਰੇਲੀਆ ਵਿੱੱਚ ਪੰਜਾਬੀ ਭਾਈਚਾਰੇ ਦੇ ਵੱਧ ਰਹੇ ਪ੍ਰਭਾਵ ਤੇ ਸ਼ੰਤੁਸ਼ਟੀ ਜ਼ਾਹਿਰ ਕੀਤੀ।ਉਹਨਾਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਲੇਬਰ ਪਾਰਟੀ ਬਰਾਬਰਤਾ ਅਤੇ ਸਮਾਜਿਕ ਇੰਨਸਾਫ ਪਸੰਦ ਅਸੂਲਾਂ ਤੇ ਪਹਿਰਾ ਦਿੰਦੀ ਆਈ ਹੈ।

labor party

ਇਸ ਸਮਾਰੋਹ ਵਿੱਚ ਮੈਲਬੌਰਨ ਦੇ ਵੱਖ ਵੱਖ ਖੇਡ ਕਲੱਬਾਂ,ਗੁਰੂਦੁਆਰਿਆਂ ਅਤੇ ਮੰਦਿਰਾਂ ਦੇ ਨੁੰਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਹਾਜ਼ਰੀ ਭਰੀ।ਇਸ ਸਮਾਰੋਹ ਦੇ ਮੁੱਖ ਪ੍ਰਬੰਧਕ ਪਰਵਿੰਦਰ ਸਿੰਘ ਸਰਵਾਰਾ,ਦਮਨ ਆਨੰਦ ਅਤੇ ਜਸਵਿੰਦਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਭਾਈਚਾਰੇ ਵਲੋਂ ਲੇਬਰ ਪਾਰਟੀ ਦੀ ਸੰਘੀ ਚੋਣਾਂ ਦੌਰਾਨ ਹਰ ਸੰਭਵ ਮੱਦਦ ਕਰਨ ਦਾ ਐਲਾਨ ਕੀਤਾ।

(ਮੈਲਬੌਰਨ,ਮਨਦੀਪ ਸਿੰਘ ਸੈਣੀ)

mandeepsaini@live.in