ਲੇਬਰ ਪਾਰਟੀ ਦੇ ਜ਼ਸਵਿੰਦਰ ਸਿੱਧੂ ਉਪਰ ਭੀੜ ਵੱਲੋਂ ਹਮਲਾ -ਹੋਏ ਜ਼ਖ਼ਮੀ

(ਮੈਲਬੋਰਨ) ਜਸਵਿੰਦਰ ਸਿੱਧੂ ਜੋ ਕਿ ਲੇਬਰ ਪਾਰਟੀ ਦੀ ਟਾਰਨੇਟ ਬਰਾਂਚ ਵਿੱਚ ਸਹਿਯੋਗੀ ਸੈਕਟਰੀ ਦੇ ਤੌਰ ਤੇ ਕੰਮ ਕਰ ਰਹੇ ਹਨ, ਉਪਰ ਤਕਰੀਬਨ 100 ਲੋਕਾਂ ਦੀ ਭੀੜ ਨੇ ਹਮਲਾ ਕਰਕੇ ਉਨਾ੍ਹਂ ਨੂੰ ਜ਼ਖ਼ਮੀ ਕਰ ਦਿੱਤਾ। ਇਹ ਹਾਦਸਾ ਬਰਾਂਚ ਮੀਟਿੰਗ ਤੋਂ ਬਾਅਦ ਹੋਇਆ।
ਖ਼ਬਰਾਂ ਮੁਤਾਬਿਕ ਸ੍ਰੀ ਸਿੱਧੂ ਨੇ ਆਪਣੇ ਬੈਬਲੇ ਸੜਕ ਤੇ ਸਥਿਤ ਘਰ ਵਿੱਚ ਹੀ ਇੱਕ ਬਰਾਂਚ ਮੀਟਿੰਗ ਰੱਖੀ ਸੀ ਅਤੇ ਕੁੱਝ ਕੁ ਮੈਂਬਰਾਂ ਨੂੰ ਪਾਰਟੀ ਦੇ ਮੁੱਦਿਆਂ ਉਪਰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ। ਚਲ ਰਹੀ ਇਹ ਮੀਟਿੰਗ, ਅਚਾਨਕ ਬਹਿਸ ਬਾਜ਼ੀ ਵਿੱਚ ਬਦਲ ਗਈ ਅਤੇ ਤਕਰੀਬਨ 100 ਕੁ ਬੰਦਿਆਂ ਦੀ ਭੀੜ, ਜੋ ਕਿ ਪਾਰਟੀ ਦੀ ਮੈਂਬਰਸ਼ਿਪ ਵਿੱਚ ਵੀ ਨਹੀਂ ਹੈ, ਆ ਗਈ ਅਤੇ ਹੋ ਰਹੀ ਬਹਿਸਬਾਜ਼ੀ ਇੱਕ ਚੰਗੇ ਖਾਸੇ ਝਗੜੇ ਵਿੱਚ ਤਬਦੀਲ ਹੋ ਗਈ ਅਤੇ ਭੀੜ ਵਿੱਚੋਂ ਹੀ ਇੱਕ ਹਮਲਾਵਰ ਨੇ ਸ੍ਰੀ ਸਿੱਧੂ ਉਪਰ ਹਮਲਾ ਕਰਕੇ ਉਨਾ੍ਹਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਇੱਕ ਵੀਡਿਉ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਕਿ ਟਾਰਨੇਟ ਐਮ.ਪੀ. ਸਾਰਾਹ ਕੋਨੋਲੀ ਅਤੇ ਵੈਸਟਰਨ ਮੈਟਰੋ ਐਮ.ਵੀ. ਕੋਸ਼ਲਿਆ ਵਾਘੇਲਾ, ਵਾਘੇਲਾ ਦੇ ਥੋੜੇ ਜਿਹੇ ਸਟਾਫ ਮੈਂਬਰ ਅਤੇ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ।

Install Punjabi Akhbar App

Install
×