ਲੇਬਰ ਸਰਕਾਰ ਵਿਜ਼ਿਟਰਜ਼ ਵੀਜ਼ਾ ਪ੍ਰੋਗਰਾਮ ਦੇ ਸਮੇਂ ਵਿੱਚ ਵਾਧਾ ਕਰੇਗੀ ……..

Untitled-1 copy

ਚੁਣੀ ਹੋਈ ਲੇਬਰ ਸਰਕਾਰ ਵਿਜ਼ਿਟਰਜ਼ ਵੀਜ਼ਾ ਪ੍ਰੋਗਰਾਮ ਦੇ ਸਮੇਂ ਵਿੱਚ ਵਾਧਾ ਕਰੇਗੀ ਤਾਂ ਜੋ ਬਾਹਰੋਂ ਆ ਰਹੇ ਲੋਕਾਂ ਦੇ ਮਦਦਗਾਰਾਂ ਨੂੰ ਜ਼ਿਆਦਾਜ ਸਮਾਂ ਇਕੱਠੇ ਬਿਤਾਉਣ ਦਾ ਮੌਕਾ ਮਿਲੇ।
ਆਸਟ੍ਰੇਲੀਆ ਦੀ ਤਰੱਕੀ ਵਿੱਚ ਤਕਰੀਬਨ 55% ਹਿੱਸਾ ਬਾਹਰੋਂ ਆਏ ਲੋਕ ਪਾਉਂਦੇ ਹਨ ਅਤੇ ਤਕਰੀਬਨ ਹਰ ਦੋ ਆਸਟ੍ਰੇਲੀਅਨ ਵਿੱਚ ਇੱਕ ਆਸਟ੍ਰੇਲੀਆ ਤੋਂ ਬਾਹਰੋਂ ਹੋਰ ਮੁਲਕਾਂ ਤੋਂ ਆਏ ਮਾਤਾ ਪਿਤਾ ਦੀ ਔਲਾਦ ਹੈ। ਵੱਖ ਵੱਖ ਸਭਿਆਚਾਰਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਇਕੱਠੇ ਰੱਖਣਾ ਦੇਸ਼ ਦੇ ਭਵਿੱਖ ਲਈ ਲਾਭਦਾਇਕ ਹੈ।
ਇਸੇ ਲਈ ਲੇਬਰ ਪਾਰਟੀ ਵਿਜ਼ਿਟਰਜ਼ ਵੀਜ਼ਾ ਵਿੱਚ ਬਦਲਾਓ ਕਰਕੇ ਮਾਪਿਆਂ ਦੇ ਆਸਟ੍ਰੇਲੀਆ ਵਿੱਚ ਰਹਿਣ ਦਾ ਸਮਾਂ ਤਿੰਨ ਸਾਲ ਕਰਨ ਜਾ ਰਹੀ ਹੈ ਜੋ ਕਿ ਇਸ ਵੇਲੇ ਸਿਰਫ਼ 12 ਮਹੀਨੇ ਹੀ ਹੈ। ਤਿੰਨ ਸਾਲਾਂ ਤੋਂ ਬਾਅਦ ਮਾਪਿਆਂ ਨੂੰ ਸਿਰਫ ਚਾਰ ਹਫ਼ਤਿਆਂ ਲਈ ਆਸਟ੍ਰੇਲੀਆ ਤੋਂ ਬਾਹਰ ਰਹਿਣਾ ਪਵੇਗਾ ਜਿਹੜਾ ਕਿ ਅੱਜ ਦੇ ਸਮੇਂ ਵਿੱਚ ਛੇ ਮਹੀਨੇ ਦਾ ਬਹੁਤ ਲੰਬਾ ਸਮਾਂ ਹੈ।
ਲੇਬਰ ਪਾਰਟੀ ਵੀਜ਼ਾ ਹੋਲਡਰਜ਼ ਵਾਸਤੇ ਇੱਕ ਬੀਮਾ ਸਕੀਮ ਵੀ ਸ਼ੁਰੂ ਕਰੇਗੀ ਜਿਸ ਨਾਲ ਉਹ ਮਾਪਿਆਂ ਦੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਹੀ ਉਨਾ੍ਹਂ ਵਾਸਤੇ ਆਸਟ੍ਰੇਲੀਅਨ ਕੰਪਨੀ ਤੋਂ ਸਿਹਤ ਸੁਵਿਧਾਵਾਂ ਵਾਸਤੇ ਬੀਮਾ ਕਰਵਾ ਸਕਣਗੇ। ਵੀਜ਼ਾ ਹੋਲਡਰਜ਼ ਵੱਲੋਂ ਸਿਰਫ਼ 5500 ਡਾਲਰ ਖਰਚ ਕੇ ਆਸਟ੍ਰੇਲੀਅਨ ਅਰਥਵਿਵਸਥਾ ਨੂੰ ਪੈਣ ਵਾਲੇ ਵਾਧੂ ਭਾਰ ਤੋਂ ਬਚਾਇਆ ਵੀ ਜਾ ਸਕੇਗਾ।
ਲਿਬਰਲਜ਼ ਪਾਰਟੀ ਨੇ 2014 ਵਿੱਚ ਕੁੱਝ ਮਾਪਿਆਂ ਦੇ ਵੀਜ਼ਾ ਸਬੰਧੀ ਇਕਾਈਆਂ ਨੂੰ ਬੰਦ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਇਸ ਸਕੀਮ ਦੇ ਫੇਲ ਹੋਣ ਤੋਂ ਬਾਅਦ ਮਾਪਿਆਂ ਦੇ ਵੀਜ਼ਾ ਪ੍ਰੋਸੈਸਿੰਗ ਨੂੰ ਬਹੁਤ ਹੀ ਢਿੱਲੀ ਅਤੇ ਜ਼ਿਆਦਾ ਸਮਾਂ ਖਪਾਊ ਸਥਿਤੀ ਵਿੱਚ ਪਾ ਦਿੱਤਾ। ਇਸ ਨਾਲ ਸਾਡੇ ਬਹੁ-ਸਭਿਅਕ ਅਤੇ ਸਭਿਆਚਾਰਕ ਸਮਾਜ ਨੂੰ ਭਾਰੀ ਨੁਕਸਾਨ ਹੋਇਆ ਅਤੇ ਸਾਡੀ ਚੁਣੀ ਹੋਈ ਸਰਕਾਰ (ਲੇਬਰ ਸਰਕਾਰ) ਇਸ ਕੰਮ ਵਾਸਤੇ ਮਹੱਤਵਪੂਰਨ ਕਦਮ ਚੁੱਕੇਗੀ।

Install Punjabi Akhbar App

Install
×