29 ਮਾਰਚ ਦੀ ਕਿਸਾਨ ਮਜਦੂਰ ਚੇਤਨਾ ਰੈਲੀ ਦੇ ਸਬੰਧ ਵਿਚ ਵੱਖ ਵੱਖ ਪਿੰਡਾ ਵਿਚ ਕੀਤੀਆ ਮੀਟਿੰਗਾ

ttphoto pawan 02ਤਰਨ ਤਾਰਨ – ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਿਸਾਨ ਲਹਿਰ ਦੇ ਸ਼ਹੀਦਾ ਦੀ ਯਾਦ ਨੂੰ ਤਾਜਾ ਕਰਨ ਲਈ 29 ਮਾਰਚ ਨੂੰ ਕਿਸਾਨ ਮਜਦੂਰ ਚੇਤਨਾ ਰਲੀ ਪਿੰਡ ਜੀੳਬਾਲਾ,ਦੀ ਦਾਣਾ ਮੰਡੀ ਵਿਖੇ ਮਨਾਈ ਜਾ ਰਹੀ ਹੈ।ਰੈਲੀ ਵਿੱਚ ਹਜਾਰਾ ਕਿਸਾਨ ਮਜਦੂਰ ਬੀਬੀਆ ਸਮੇਤ ਦੁੱਧ ਪ੍ਰਸਾਦੇ ਲੈ ਕੇ ਪਹੁਜਣਗੇ।ਪਿੰਡ ਪਲਾਸੋਰ,ਮੁਗਲਚੱਕ,ਕੱਦਗਿੱਲ,ਜੋਧਪੁਰ,ਚੁਤਲਾ,ਰੁੜੇਆਂਸਲ,ਵਲੀਪੁਰ,ਆਦਿ ਪਿੰਡਾ ਦੀਆਂ ਭਰਵੀਆਂ ਮੀਟਿੰਗ,ਨੂੰ ਸੰਬੋਧਨ ਕਰਦਿਆ ਸੂਬੇ ਦੇ ਜਨਰਲ ਸੈਕਟਰੀ ਸਵਿੰਦਰ ਸਿੰਘ ਚੁਤਾਲਾ,ਅਤੇ ਸਲਵਿੰਦਰ ਸਿੰਘ ਡਾਲੇਕੇ,ਨੇ ਕਿਹਾਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਕੰਗਾਲ ਹੋ ਗਿਆ ਹੈ,ਅਤੇ ਕਰਜੇ ਦੀ ਮਾਰ ਹੇਠਾ ਥੱਲੇ ਦਬਿਆ ਕਿਸਾਨ ਮਜਦੂਰ,ਹਰ ਰੋਜ ਖੁਦਕੁਸ਼ੀਆ ਕਰ ਰਿਹਾ ਹੈ।ਕੇਂਦਰੀ ਬਜਟ ਕਿਸਾਨ ਲਈ ਕੇਵਲ ਅੰਕੜਿਆ ਦਾ ਸਾਬਿਤ ਹੋ ਰਿਹਾ ਹੈ।ਅਤੇ ਪੰਜਾਬ ਦੇ ਬਜਟ ਸ਼ੈਸ਼ਨ ਵਿਚੋ ਵੀ ਕਿਸਾਨ ਮਜਦੂਰਾ ਕੋਈ ਵੱਡੀ ਰਾਹਤ ਦੀ ਆਸ ਨਜਰ ਨਹੀ ਆਈ।ਐਫ.ਡੀ.ਆਈ ਦਾ ਖੇਤੀ ਸੈਕਟਰ ਵਿੱਚ ਸਿਧਾ 100ਫ਼ ਨਿਵੇਸ਼ ਨਾਲ ਪੈਦਾਵਾਰ ਦੇ ਸਾਧਨਾ ਦੇ ਵਿਦੇਸ਼ੀ ਕੰਪਨੀਆ ਅਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਹੋਵੇਗਾ।ਅਤੇ ਦੇਸ਼ ਦਾ ਕਿਸਾਨ ਹੱਥ ਮਾਲਦਾ ਰਹਿ ਜਾਵੇਗਾ।ਉਹਨਾ ਨੂੰ ਨੋਕਰੀ ਦੇ ਨਾਲ ਨਾਲ ਬੇਰੁਜਗਾਰੀ ਭੱਤਾ ਵੀ ਨਹੀ ਮਿਲਦਾ।ਪੰਜਾਬ ਵਿਚ ਰੇਤ ਮਾਫੀਆ ਨਸ਼ਾ ਮਾਫੀਆ,ਭੂਮੀ ਮਾਫੀਆ,ਦਾ ਬੋਲਬਾਲਾ ਹੈ29 ਮਾਰਚ ਨੂੰ ਸ਼ਹੀਦ ਅੰਗਰੇਜ ਸਿੰਘ ਸਫੀਪੁਰ ਅਤੇ ਦੁਸਰੇ ਕਿਸਾਨ ਦੀ ਬਰਸੀ ਮੋਕੇ ਕਿਸਾਨੀ ਮੁੱਦਿਆ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਜਾਵੇਗੀ।ਅਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਮੋਕੇ ਹੋਰਨਾ ਤੋ ਇਲਾਵਾ ਲਖਵਿੰਦਰ ਸਿੰਘ ਪਲਾਸੋਰ,ਜਸਵੰਤ ਸਿੰਘ ਹੀਰਾ,ਅਨੁਪ ਸਿੰਘ ਚੁਤਾਲਾ,ਸਤਿਨਾਮ ਸਿੰਘ,ਗੁਰਮੇਜ ਸਿੰਘ ਤੋ ਇਲਾਵਾ ਹੋਰ ਕਿਸਾਨ ਆਗੂ ਹਾਜਿਰ ਸਨ।

(ਪਵਨ ਕੁਮਾਰ ਬੁੱਗੀ)

pawan5058@gmail.com