ਕਰੋਨਾ ਕਾਰਨ ਬਾਹਰਲੇ ਦੇਸ਼ਾਂ ਵਿੱਚ ਫਸੇ ਲੋਕਾਂ ਵਿੱਚ ਵੱਧ ਰਿਹਾ ਗੁੱਸਾ -ਪੈਨੀ ਵੌਂਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਅਤੇ ਵਿਰੋਧੀ ਧਿਰ ਦੇ ਬਾਹਰੀ ਰਾਜਾਂ ਦੇ ਬੁਲਾਰੇ ਪੈਨੀ ਵੌਂਗ ਨੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕੋਲ ਗੁਹਾਰ ਲਗਾਈ ਹੈ ਕਿ ਕਰੋਨਾ ਕਾਰਨ ਜਿਹੜੇ ਆਸਟ੍ਰੇਲੀਆਈ ਬਾਹਰੇ ਦੇਸ਼ਾਂ ਵਿੱਚ ਫਸੇ ਹੋਏ ਹਨ -ਹੁਣ ਕ੍ਰਿਸਮਿਸ ਮੌਕੇ ਉਹ ਘਰ ਆਉਣਾ ਚਾਹੁੰਦੇ ਹਨ ਪਰੰਤੂ ਹਾਲ ਦੀ ਘੜੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਇਸ ਨਾਲ ਉਨ੍ਹਾਂ ਵਿੱਚ ਗੁੱਸਾ ਲਗਾਤਾਰ ਵੱਧ ਰਿਹਾ ਹੈ। ਸੰਤਬਰ ਵਿੱਚ ਆਂਕੜਿਆਂ ਮੁਤਾਬਿਕ 24,000 ਅਜਿਹੇ ਲੋਕ ਦੱਸੇ ਜਾਂਦੇ ਸਨ ਜੋ ਕਿ ਆਪਣੇ ਆਪ ਨੂੰ ਨਮਾਂਕ੍ਰਿਤ ਕਰ ਪਾਏ ਸਨ ਪਰੰਤੂ ਹੁਣ ਇਹ ਆਂਕੜਾ 36,000 ਦੇ ਕਰੀਬ ਹੈ ਅਤੇ ਸ਼ਾਇਦ ਇਸ ਤੋਂ ਵੀ ਵੱਧ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕ੍ਰਿਸਮਿਸ ਤੱਕ ਜ਼ਿਆਦਾ ਤੋਂ ਜ਼ਿਆਦਾ ਅਜਿਹੇ ਲੋਕਾਂ ਨੂੰ ਦੇਸ਼ ਅੰਦਰ ਵਾਪਿਸ ਲੈ ਆਇਆ ਜਾਵੇਗਾ ਪਰੰਤੂ ਹੁਣ ਉਸ ਵਾਅਦੇ ਦੀ ਕੋਈ ਤਾਮੀਲ ਜਾਂ ਤਹਿਰੀਰ ਨਜ਼ਰ ਵਿੱਚ ਨਹੀਂ ਆ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਵਾਅਦੇ ਮੁਤਾਬਿਕ ਤਾਂ ਆਂਕੜਾ ਘਟਣਾ ਚਾਹੀਦਾ ਸੀ ਪਰੰਤੂ ਹੁਣ ਤਾਂ ਇਹ ਡੇਢ ਗੁਣਾ ਵੱਧ ਹੀ ਗਿਆ ਹੈ ਅਤੇ 24,000 ਤੋਂ 36,000 ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸਲ ਵਿੱਚ ਪ੍ਰਧਾਨ ਮੰਤਰੀ ਨੇ ਆਪਣਾ ਪੱਲਾ ਝਾੜਦਿਆਂ ਸਮੁੱਚਾ ਮਾਮਲਾ ਹੀ ਰਾਜਾਂ ਦੀਆਂ ਸਰਕਾਰਾਂ ਉਪਰ ਛੱਡ ਦਿੱਤਾ ਹੈ ਅਤੇ ਹੁਣ ਇਸ ਗੱਲ ਦਾ ਉਲਟਾ ਹੀ ਅਸਰ ਪੈ ਰਿਹਾ ਹੈ।

Install Punjabi Akhbar App

Install
×