ਸਕਾਟ ਮੋਰੀਸਨ ਦਾ ਕੈਸ਼ਲੈਸ ਵੈਲਫੇਅਰ ਕਾਰਡ ਐਬੋਰਿਜਨਲਾਂ ਦੇ ਖ਼ਿਲਾਫ਼ -ਪੈਟ ਡੋਡਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਦੇ ਸੈਨੇਟਰ ਪੈਟ ਡੋਡਸਨ ਨੇ ਮੋਰੀਸਨ ਸਰਕਾਰ ਵੱਲੋਂ ਪ੍ਰਸਤਾਵਿਤ ਕੈਸ਼ਲੈਸ ਵੈਲਫੇਅਰ ਕਾਰਡ ਨੂੰ ਨਾ-ਮਨਜ਼ੂਰ ਕਰਦਿਆਂ ਕਿਹਾ ਕਿ ਇਹ ਕਾਰਡ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੇ ਫਾਇਦੇ ਵਾਸਤੇ ਨਹੀਂ ਨਿਤਰਦਾ ਅਤੇ ਇਸ ਨਾਲ ਸਰਕਾਰ ਦੀ ਉਹ ਪਾਲਿਸੀ ਜਿਸ ਤਹਿਤ ਸਾਰਿਆਂ ਅੰਦਰ ਖਲਾਅ ਖ਼ਤਮ ਕਰਕੇ ਦੂਰੀਆਂ ਮਿਟਾਉਣੀਆਂ ਹਨ, ਵਾਲੀ ਸਕੀਮ ਨੂੰ ਵੀ ਢਾਹ ਲੱਗਦੀ ਹੈ ਅਤੇ ਇਸ ਨਾਲ ਤਾਂ ਸਗੋਂ ਐਬੋਰਿਜਨਲ ਲੋਕਾਂ ਦੇ ਮਨਾਂ ਅੰਦਰ ਹੋਰ ਵੀ ਖਲਾਅ ਪੈਦਾ ਹੋਣ ਦੀ ਸੰਭਾਵਨਾ ਹੈ ਇਸ ਲਈ ਉਹ ਸਰਕਾਰੀ ਬਿਲ ਦੀ ਮੁਖ਼ਾਲਫਤ ਕਰਦੇ ਹਨ ਅਤੇ ਇਸਦੇ ਹੱਕ ਵਿੱਚ ਕਤਈ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਬਿਲ ਨੂੰ ਮਨਜ਼ੂਰੀ ਮਿਲ ਜਾਣ ਕਾਰਨ ਨਾਰਦਰਨ ਟੈਰਿਟਰੀ ਵਿੱਚ ਹੀ 20,000 ਤੋਂ ਵੀ ਜ਼ਿਆਦਾ ਲੋਕ ਅਜਿਹੇ ਹੋਣਗੇ ਜਿਹੜੇ ਕਿ ਹੋਰ ਕਮਰਸ਼ਿਅਲ ਕਾਰਡਾਂ ਦੀ ਸ਼੍ਰੇਣੀ ਵਿੱਚ ਦਾਖਲ ਹੋ ਜਾਣਗੇ ਅਤੇ ਇਹ ਹਰ ਪਾਸਿਉਂ ਹੀ ਉਨ੍ਹਾਂ ਲਈ ਘਾਤਕ ਹੋਵੇਗਾ। ਪਾਰਲੀਮੈਂਟ ਵਿੱਚ ਬੀਤ ਕੱਲ੍ਹ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸਰਕਾਰ ਸਿੱਧਾ ਸਿੱਧਾ ਜਾਤੀਵਾਦ ਨੂੰ ਹੀ ਬੜਾਵਾ ਦੇ ਰਹੀ ਹੈ। ਦੂਜੇ ਪਾਸੇ ਸਰਕਾਰ ਦਾ ਮੰਨਣਾ ਅਤੇ ਕਹਿਣਾ ਹੈ ਕਿ ਨਵੇਂ ਕਾਰਡਾਂ ਰਾਹੀਂ ਭਾਈਚਾਰਿਆਂ ਵਿੱਚ ਸ਼ਰਾਬ ਅਤੇ ਹੋਰ ਨਸ਼ੇ ਵਾਲੀਆਂ ਵਸਤੂਆਂ ਉਪਰ ਖਰਚਾ ਹੋਣ ਤੋਂ ਬਚੇਗਾ ਕਿਉਂਕਿ ਇਸ ਨਵੇਂ ਕਾਰਡ ਨਾਲ ਲੋਕ ਸ਼ਰਾਬ ਆਦਿ ਨਹੀਂ ਖਰੀਦ ਸਕਣਗੇ। ਇਸ ਕਾਰਡ ਦੇ ਨਾਲ ਜਾਬ ਸੀਕਰ ਵੀ ਕੈਸ਼ ਪੈਸਾ ਨਹੀਂ ਕਢਵਾ ਸਕਣਗੇ ਅਤੇ ਇਸ ਕਾਰਡ ਦਾ ਇਸਤੇਮਾਲ ਉਹ ਸਾਮਾਨ ਖ੍ਰੀਦਣ ਵਾਸਤੇ ਹੀ ਕਰ ਸਕਣਗੇ। ਜੇਕਰ ਇਹ ਬਿਲ ਦੱਖਣ ਆਸਟ੍ਰੇਲੀਆ, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਪਾਸ ਨਹੀਂ ਹੁੰਦਾ ਤਾਂ ਫੇਰ ਇਹ 31 ਦਿਸੰਬਰ ਨੂੰ ਆਪਣੀ ਮਿਆਦ ਖੋਹ ਦੇਵੇਗਾ। ਇੱਕ ਹੋਰ ਸਰਵੇਖਣ ਮੁਤਾਬਿਕ ਦੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਕੋਵਿਡ-19 ਦੀ ਬਿਮਾਰੀ ਕਾਰਨ ਆਪਣਾ ਕੰਮਕਾਜ ਖੋਹ ਚੁਕੇ ਲੋਕ ਜਦੋਂ ਇਸ ਕਾਰਡ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਕੋਲ ਇੰਨੇ ਕੁ ਪੈਸੇ ਹੀ ਹੁੰਦੇ ਹਨ ਕਿ ਉਹ ਆਪਣੇ ਘਰਾਂ ਦੇ ਕਿਰਾਇਆ ਦੇਣ ਤੋਂ ਬਾਅਦ ਮਹਿਜ਼ 7 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਹੀ ਹੋਰ ਆਪਣੇ ਖਰਚੇ ਅਤੇ ਗੁਜ਼ਰ-ਬਸ਼ਰ ਕਰ ਸਕਦੇ ਹਨ। ਪਹਿਲਾਂ ਇਸ ਕਾਰਡ ਅੰਦਰ 550 ਡਾਲਰ ਪ੍ਰਤੀ ਪੰਦਰ੍ਹਵਾੜੇ ਤੇ ਆਉਂਦੇ ਸਨ ਅਤੇ ਫੇਰ ਇਹ ਰਕਮ 250 ਡਾਲਰਾਂ ਦੀ ਕਰ ਦਿੱਤੀ ਗਈ ਅਤੇ ਹੁਣ ਇਹ ਆਉਣ ਵਾਲੀ ਜਨਵਰੀ ਦੀ 1 ਤਾਰੀਖ ਤੋਂ 150 ਡਾਲਰ ਹੀ ਹੋ ਜਾਣੀ ਹੈ।

Install Punjabi Akhbar App

Install
×