ਐਬੋਰਿਜਨਲ ਲੋਕਾਂ ਦੀ ਪੁਲਿਸ ਹਿਰਾਸਤ ਅਤੇ ਜੇਲ੍ਹਾਂ ਅੰਦਰ ਮੌਤਾਂ ਉਪਰ ਲੇਬਰ ਸੈਨੇਟਰ ਨੇ ਸਰਕਾਰ ਨੂੰ ਕੀਤਾ ਚੈਲੇਂਜ

(ਐਸ.ਬੀ.ਐਸ.) ਲੇਬਰ ਸੈਨੇਟਰ ਮਲਾਰਨਦੀਰੀ ਮੈਕਕਾਰਥੇ ਨੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੂੰ ਚੈਲੇਂਜ ਕਰਦਿਆਂ ਕਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪ੍ਰਦਰਸ਼ਨ ਕਰਨ ਲਈ ਅਜਾਈਂ ਹੀ ਨਹੀਂ ਨਿਕਲ ਰਹੇ ਇਸ ਲਈ ਸਰਕਾਰ ਨੂੰ ਐਬੋਰਿਜਨਲ ਲੋਕਾਂ ਦੀ ਪੁਲਿਸ ਹਿਰਾਸਤ ਅਤੇ ਜੇਲ੍ਹਾਂ ਅੰਦਰ ਮੌਤਾਂ ਉਪਰ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਅਤੇ ਇਸ ਉਪਰ ਸਪਸ਼ਟੀਕਰਨ ਵੀ ਦੇਣਾ ਹੀ ਪਵੇਗਾ। ਜ਼ਿਕਰਯੋਗ ਹੈ ਕਿ ਨਸਲ ਵਾਦ ਵਿਰੁੱਧ ਆਵਾਜ਼ ਹੁਣ ਜ਼ੋਰ ਪਕੜਦੀ ਜਾ ਰਹੀ ਹੈ ਅਤੇ ਅਮਰੀਕਾ ਵਿੱਚ ਹੋਈ ਜੋਰਜ ਫਲਾਇਡ ਦੀ ਮੌਤ ਤੋਂ ਬਾਅਦ ਸਮੁੱਚੇ ਸੰਸਾਰ ਅੰਦਰ ਹੀ ਅਜਿਹੀਆਂ ਵਾਰਦਾਤਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਨਾ੍ਹਂ ਪ੍ਰਦਰਸ਼ਨਾਂ ਦੇ ਖ਼ਿਲਾਫ਼ ਬਿਆਨਬਾਜੀ ਕਰਨ ਤੇ ਉਨਾ੍ਹਂ ਨੇ ਅਜਿਹੇ ਮੰਤਰੀਆਂ ਅਤੇ ਰਾਜਨੀਤੀਕਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪ੍ਰਦਰਸ਼ਨਾਂ ਦੇ ਖ਼ਿਲਾਫ਼ ਬਿਆਨ ਦੇ ਕੇ ਆਪਣੀਆਂ ਰਾਜਨੀਤੀਕ ਮੰਸ਼ਾਵਾਂ ਨੂੰ ਜ਼ਾਹਿਰ ਕੀਤਾ ਹੈ ਅਤੇ ਜਨਤਕ ਮੁੱਦਿਆਂ ਤੋਂ ਹਮੇਸ਼ਾ ਦੀ ਤਰ੍ਹਾਂ ਮੂੰਹ ਮੋੜਿਆ ਹੈ। ਉਨ੍ਹਾਂ ਕਿਹਾ ਕਿ 1991 ਤੋਂ ਲੈ ਕੇ ਹੁਣ ਤੱਕ 434 ਇੰਡੀਜੀਨਸ ਲੋਕਾਂ ਦੀ ਪੁਲਿਸ ਹਿਰਾਸਤ ਅਤੇ ਜਾਂ ਫੇਰ ਜੇਲ੍ਹਾਂ ਅੰਦਰ ਕਥਿਤ ਤੌਰ ਤੇ ਮੌਤ ਹੋ ਚੁਕੀ ਹੈ ਅਤੇ ਇਸ ਬਾਰੇ ਕੋਈ ਵੀ ਤਹਿਕੀਕਾਤ ਕਰਨ ਨੂੰ ਤਿਆਰ ਨਹੀਂ।

Install Punjabi Akhbar App

Install
×