ਪੱਛਮੀ ਆਸਟ੍ਰੇਲੀਆ ਅੰਦਰ ਵੋਟਾਂ ਸ਼ੁਰੂ -ਲੇਬਰ ਪਾਰਟੀ ਨੇ ਕਿਹਾ ਕਿ ਹੋਵੇਗੀ ਪੂਰਨ ਜਿੱਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਸਵੇਰੇ ਤੋਂ ਪੱਛਮੀ-ਆਸਟ੍ਰੇਲੀਆ ਅੰਦਰ ਰਾਜ ਪੱਧਰੀ ਚੋਣਾਂ ਵਾਸਤੇ ਵੋਟਾਂ ਸ਼ੁਰੂ ਹੋ ਗਈਆਂ ਹਨ ਅਤੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੂਰਨ ਅਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗੀ ਅਤੇ ਵਿਰੋਧੀ ਧਿਰ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੇਬਰ ਸਰਕਾਰ ਆਪਣੀ ਦੂਸਰੀ ਪਾਰੀ ਖੇਡਣ ਵਾਸਤੇ ਤਿਆਰ ਬਰ ਤਿਆਰ ਖੜ੍ਹੀ ਹੈ ਅਤੇ ਵਿਰੋਧੀਆਂ ਵਾਸਤੇ ਵੀ ਕੁੱਝ ਕੁ ਸੀਟਾਂ ਬਚ ਜਾਣ, ਇਸ ਦੀ ਕਾਮਨਾ ਕਰਦੇ ਹਨ।

ਰਾਜ ਦੇ 700 ਪੋਲਿੰਗ ਸਟੇਸ਼ਨਾਂ ਉਪਰ ਅੱਜ ਸਵੇਰ ਤੋਂ ਹੀ ਵੋਟਿੰਗ ਸ਼ੁਰੂ ਹੋ ਚੁਕੀ ਹੈ ਅਤੇ ਇਹ ਸਿਲਸਲਾ ਸ਼ਾਮ ਦੇ 6 ਵਜੇ ਤੱਕ ਚੱਲੇਗਾ। ਜ਼ਿਕਰਯੋਗ ਇਹ ਵੀ ਹੈ ਕਿ 750,000 ਤੋਂ ਵੀ ਜ਼ਿਆਦਾ ਅਜਿਹੇ ਲੋਕ ਹਨ ਜੋ ਕਿ ਵੋਟਾਂ ਦੇ ਅੱਜ ਵਾਲੇ ਦਿਨ ਤੋਂ ਪਹਿਲਾਂ ਹੀ ਆਪਣੀ ਵੋਟ ਭੁਗਤਾ ਚੁਕੇ ਹਨ।
ਦ ਵੀਕਐਂਡ ਆਸਟ੍ਰੇਲੀਅਨ ਨਿਊਜ਼ਪੇਪਰ ਨੇ ਵੀ ਲੇਬਰ ਪਾਰਟੀ ਦੀ ਵੱਡੀ ਜਿੱਤ ਆਪਣੇ ਇੱਕ ਸਰਵੇਖਣ ਮੁਤਾਬਿਕ ਦਰਸਾਈ ਹੈ ਅਤੇ 66 – 34 ਦੀ ਦਰ ਨਾਲ ਲੇਬਰ ਪਾਰਟੀ ਦੀ ਵੱਡੀ ਜਿੱਤ ਦਾ ਅੰਦਾਜ਼ਾ ਜਤਾਇਆ ਹੈ। ਅਤੇ ਉਨ੍ਹਾਂ ਅੰਦਾਜ਼ਾ ਇਹ ਵੀ ਜਤਾਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਜੈਕ ਕਿਰਕਪ ਦੀ ਸੀਟ ਉਪਰ ਵੀ ਪੂਰਾ ਜੋਖਮ ਬਰਕਰਾਰ ਹੈ ਅਤੇ ਜੇਕਰ ਉਹ ਇਹ ਸੀਟ ਹਾਰ ਜਾਂਦੇ ਹਨ ਤਾਂ ਪਾਰਟੀਪ ਵਾਸਤੇ 1930ਵਿਆਂ ਤੋਂ ਬਾਅਦ ਇਹ ਪਹਿਲੀ ਹਾਰ ਹੋਵੇਗੀ। 34 ਸਾਲਾਂ ਦੇ ਇਸ ਲੀਡਰ ਨੇ ਡਾਵੇਸਵਿਲੇ ਤੋਂ ਆਪਣੀ ਸੀਟ ਮਹਿਜ਼ 0.8% ਦੇ ਫਾਸਲੇ ਨਾਲ ਹੀ ਬਚਾ ਕੇ ਰੱਖੀ ਹੋਈ ਸੀ ਅਤੇ ਉਨ੍ਹਾਂ ਐਲਾਨ ਵੀ ਕੀਤਾ ਹੈ ਕਿ ਜੇਕਰ ਉਹ ਹਾਰ ਗਏ ਤਾਂ ਫੇਰ ਰਾਜਨੀਤੀ ਹੀ ਛੱਡ ਦੇਣਗੇ ਜਦੋਂ ਕਿ ਲੇਬਰਾਂ ਨੂੰ ਹੁਣ ਇਹ ਸੀਟ ਵੀ ਜਿੱਤਣ ਦੀ ਪੂਰਨ ਉਮੀਦ ਹੈ।

Install Punjabi Akhbar App

Install
×