ਕੁਈਨਜ਼ਲੈਂਡ ਵਿਚ ਚੋਣ ਪ੍ਰਚਾਰ ਕਰਦਿਆਂ, ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਆਪਣੇ ਚੋਣ ਵਾਅਦਿਆਂ ਵਿੱਚ ਕੁਦਰਤ ਦੀ ਦੁਨੀਆਂ ਦੇ ਸੱਤ ਅਜੂਬਿਆਂ ਵਿੱਚ ਸ਼ਾਮਿਲ ‘ਗ੍ਰੇਟ ਬੈਰੀਅਰ ਰੀਫ’ ਨੂੰ ਲਿਆਂਦਾ ਹੈ ਅਤੇ ਅੱਜ ਉਹ ਇਸ ਵਾਸਤੇ ਵੱਡੇ ਐਲਾਨ, ਮੌਜੂਦਾ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨਾਲ ਮਿਲ ਕੇ ਕਰ ਰਹੇ ਹਨ। ਬੀਤੇ ਜਨਵਰੀ ਦੇ ਮਹੀਨੇ ਵਿੱਚ ਐਲਬਨੀਜ਼ ਨੇ ਵਾਅਦਾ ਕੀਤਾ ਸੀ ਕਿ ਉਹ ‘ਰੀਫ’ ਦੇ ਕੁਦਰਤੀ ਰੱਖ ਰਖਾਉ ਲਈ, ਲੇਬਰ ਪਾਰਟੀ ਦੀ ਸਰਕਾਰ ਆਉਣ ਤੇ ਰਾਜ ਸਰਕਾਰ ਨਾਲ ਮਿਲ ਕੇ 163 ਮਿਲੀਅਨ ਡਾਲਰਾਂ ਦਾ ਫੰਡ ਮੁਹੱਈਆ ਕਰਵਾਉਣਗੇ। ਹੁਣ ਐਲਬਨੀਜ਼ ਦੇ ਹੋਰ ਵਾਧੂ ਰਾਸ਼ੀ ਦੇ ਐਲਾਨ ਨਾਲ ਉਕਤ ਪ੍ਰਾਜੈਕਟ ਲਈ ਖਰਚੀ ਜਾਣ ਵਾਲੀ ਕੁੱਲ ਰਾਸ਼ੀ 194.5 ਮਿਲੀਅਨ ਡਾਲਰ ਹੋ ਗਈ ਹੈ ਜੋ ਕਿ ਲੇਬਰ ਪਾਰਟੀ ਆਪਣੇ ਵਾਅਦੇ ਅਤੇ ਦਾਅਵਿਆਂ ਰਾਹੀਂ ਕਰ ਰਹੀ ਹੈ।
ਇਸ ਵਾਸਤੇ ਰਾਜ ਸਰਕਾਰ ਦੇ ਨਾਲ ਨਾਲ ਇੰਡੀਜੀਨਸ ਭਾਈਚਾਰੇ, ਉਦਿਯੋਗਿਕ ਇਕਾਈਆਂ ਅਤੇ ਜ਼ਮੀਂਦਾਰਾਂ ਆਦਿ ਸਲਾਹ ਮਸ਼ਵਰੇ ਲੈਂਦਿਆਂ ਉਨ੍ਹਾਂ ਨੂੰ ਵੀ ਸਰਕਾਰ ਦੇ ਉਕਤ ਪ੍ਰਾਜੈਕਨ ਰਾਹੀਂ ਨਾਲ ਰੱਖਿਆ ਜਾਵੇਗਾ।
ਇਸੇ ਪ੍ਰਾਜੈਕਟ ਦੇ ਤਹਿਤ, ਇੰਡੀਜੀਨਸ ਭਾਈਚਾਰੇ ਵਾਸਤੇ ਵੀ ਲੇਬਰ ਕੋਲ 100 ਮਿਲੀਅਨ ਡਾਲਰਾਂ ਦਾ ਪਲਾਨ ਹੈ ਜੋ ਕਿ ਇਸੇ ਦਹਾਕੇ ਦੇ ਅੰਤ ਤੱਕ ਮੁਹੱਈਆ ਕਰਵਾਇਆ ਜਾਣਾ ਹੈ।