ਲੇਬਰ ਪਾਰਟੀ ਦੀ ਚੋਣ ਤਿਆਰੀ

IMG-20160611-WA0034
ਐਡੀਲੇਡ, (ਜੌਹਰ ਗਰਗ)-ਪੋਰਟ ਐਡੀਲੇਡ ਦੇ ਵਾਟਰ ਸਾਈਡ ਵਰਕਰ ਹਾਲ ਵਿਖੇ ਲੇਬਰ ਪਾਰਟੀ ਵੱਲੋਂ ਆਉਣ ਵਾਲੀ ੨ ਜੁਲਾਈ ਨੂੰ ਹੋ ਰਹੀਆਂ ਫੈਡਰਲ ਚੋਣਾਂ ਦੀ ਤਿਆਰੀ ਲਈ ਪਾਰਟੀ ਦੇ ਵਰਕਰਾਂ ਦਾ ਇਕ ਇਕੱਠ ਕੀਤਾ ਗਿਆ ਜਿਸ ਵਿਚ ਮਾਣਯੋਗ ਪ੍ਰੀਮੀਅਰ ਜੈ ਵੈਦਰਲ, ਪੈਨੀ ਵੋਂਗ – ਲੀਡਰ ਆਫ਼ ਦੀ ਅਪੋਜ਼ੀਸ਼ਨ ਇਨ ਦੀ ਸੈਨੇਟ, ਮਾਰਕ ਬਟਲਰ – ਮੈਂਬਰ ਫ਼ਾਰ ਪੋਰਟ ਐਡੀਲੇਡ ਐਂਡ ਫੈਡਰਲ ਪ੍ਰੈਜ਼ੀਡੈਂਟ ਆਫ਼ ਦੀ ਏ.ਐਲ.ਪੀ., ਕੈਟ ਐਲਿਸ – ਮੈਂਬਰ ਫ਼ਾਰ ਐਡੀਲੇਡ ਐਂਡ ਸ਼ੈਡੋ ਐਜੂਕੇਸ਼ਨ ਮਨਿਸਟਰ, ਅਮਾਂਡਾ ਰਿਸ਼ਵਰਥ (ਮੈਂਬਰ ਫ਼ਾਰ ਕਿੰਗਸਟਨ ਐਂਡ ਸ਼ੈਡੋ ਮਨਿਸਟਰ ਫੋਰ ਹਾਇਰ ਐਜੂਕੇਸ਼ਨ), ਐਨੀ ਮੈਕਵਿਨ (ਸਨੈਟਰ), ਡਾਨ ਫਰਲ (ਸੈਨੇਟ ਕੈਂਡੀਡੇਟ), ਐਲਕਸ ਗੱਲੈਚਰ (ਸੈਨੇਟ ਕੈਂਡੀਡੇਟ) ਮਾਰਕ ਵਾਰਡ (ਕੈਂਡੀਡੇਟ ਫ਼ਾਰ ਬੂਥਵਾਏ),ਸਟੀਵ ਜੋਰਜਨਸ(ਫੌਰਮਰ ਮੈਂਬਰ ਐਂਡ ਕੈਂਡੀਡੇਟ ਫੋਰ ਹਿੰਦਮਾਰਸ਼), ਮੈਟ ਲੋਡਰ (ਕੈਂਡੀਡੇਟ ਫ਼ਾਰ ਸਟੂਅਰਟ), ਰੱਸਲ ਵਾਟਲੇ (ਪ੍ਰੈਜ਼ੀਡੈਂਟ ਆਫ਼ ਦੀ ਲੈਜਿਸਲੈਟਿਵ ਕੌਂਸਲ), ਡਾਨਾ ਵਾਟਲੇ (ਮੈਂਬਰ ਫ਼ਾਰ ਟੌਰੈਂਸ), ਨਾਟ ਕੂਕ (ਮੈਂਬਰ ਫ਼ਾਰ ਫਿਸ਼ਰ), ਫਰਾਂਸਿਸ ਬੈਡਫੋਰਡ (ਮੈਂਬਰ ਫ਼ਾਰ ਫਲੋਰੀ), ਕੈਟਰੀਨਾ ਹਿਲਦਯਾਰਡ (ਮੈਂਬਰ ਫੋਰ ਰੈਨਾਇਲਾ) ਅਤੇ ਵੱਡੀ ਗਿਣਤੀ ‘ਚ ਪਾਰਟੀ ਮੈਂਬਰ ਹਾਜਿਰ ਸਨ।

IMG-20160611-WA0028ਇਸ ਮੌਕੇ ਤੇ ਬੋਲਦਿਆਂ ਬੁਲਾਰਿਆਂ ਨੇ ਲੇਬਰ ਪਾਰਟੀ ਦੇ ਚੋਣ ਮੈਨੀਫਸਟੋ ਤਹਿਤ ਆਉਣ ਵਾਲੇ ਦਿਨਾਂ ‘ਚ ਸਿਹਤ, ਸਿੱਖਿਆ ਅਤੇ ਬੇਰੋਜਗਰੀ ਉੱਤੇ ਵਿਸ਼ੇਸ਼ ਧਿਆਨ ਦੇਣ ਦਾ ਵਾਅਦਾ ਕੀਤਾ, ਇਸ ਇਕੱਠ ਦਾ ਮਕਸਦ ਪਾਰਟੀ ਦੇ ਅੰਦਰੂਨੀ ਢਾਂਚੇ ਨੂੰ ਹਰਕਤ ਵਿਚ ਲਿਆਉਣਾ ਤੇ ਉਨ੍ਹਾਂ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਕਰਨਾ ਸੀ। ਇੱਥੇ ਜ਼ਿਕਰਯੋਗ ਹੈ ਕਿ ਸਾਊਥ ਆਸਟ੍ਰੇਲੀਆ ਰਾਜ ‘ਚ ਲੰਮੇ ਸਮੇਂ ਤੋਂ ਲੇਬਰ ਪਾਰਟੀ ਕਾਬਜ਼ ਹੈ ਤੇ ਉਹ ਵੱਧ ਤੋਂ ਵੱਧ ਫੈਡਰਲ ਮੈਂਬਰ ਜਿਤਵਾ ਕੇ ਆਸਟਰੇਲੀਆਈ ਪਾਰਲੀਮੈਂਟ ‘ਤੇ ਵੀ ਕਾਬਜ਼ ਹੋਣ ਲਈ ਸਿਰ ਤੋੜ ਯਤਨ ਕਰ ਰਹੀ ਹੈ। ਪੰਜਾਬੀ ਭਾਈਚਾਰੇ ਵੱਲੋਂ ਜੰਗ ਬਹਾਦਰ ਸਿੰਘ ਅਤੇ ਗੁਰਮੀਤ ਵਾਲੀਆ ਨੇ ਉਚੇਚੇ ਤੌਰ ਉੱਤੇ ਇਸ ਸਮਾਗਮ ‘ਚ ਹਾਜ਼ਰੀ ਭਰੀ।