ਦੇਸ਼ ਅੰਦਰ ਹਾਲ ਵਿੱਚ ਹੀ 21 ਮਈ ਨੂੰ ਹੋਈਆਂ ਚੋਣਾਂ ਦੇ ਆਖਰੀ ਪੜਾਅ ਦੀ ਗਿਣਤੀ ਹਾਲੇ ਵੀ ਜਾਰੀ ਹੈ ਅਤੇ ਲੇਬਰ ਪਾਰਟੀ ਨੂੰ ਹਾਊਸ ਆਫ਼ ਰਿਪ੍ਰਿਜ਼ੈਂਟਟੇਟਿਵਜ਼ ਵਿੱਚ 75 ਸੀਟਾਂ ਮਿਲ ਚੁਕੀਆਂ ਹਨ। ਕਿਉਂਕਿ ਕੁੱਲ ਸੀਟਾਂ ਦੀ ਗਿਣਤੀ 151 ਹੈ ਤਾਂ ਸਰਕਾਰ ਬਣਾਉਣ ਵਾਸਤੇ 76 ਸੀਟਾਂ ਚਾਹੀਦੀਆਂ ਹਨ। ਇਸ ਵਾਸਤੇ ਸਾਫ਼ ਜ਼ਾਹਿਰ ਹੈ ਕਿ ਲੇਬਰ ਪਾਰਟੀ ਦੇ ਨੇਤਾ -ਐਂਥਨੀ ਐਲਬਨੀਜ਼ ਨੂੰ ਸਫ਼ਲਤਾ ਦੀ ਪੌੜੀ ਦਾ ਆਖ਼ਰੀ ਡੰਡਾ ਚੜ੍ਹਨਾ ਅਜੇ ਬਾਕੀ ਹੈ।
ਉਧਰ ਲਿਬਰਲ-ਨੈਸ਼ਨਲ ਪਾਰਟੀ ਨੇ 55 ਸੀਟਾਂ ਉਪਰ ਕਬਜ਼ਾ ਕੀਤਾ ਹੈ ਅਤੇ ਆਜ਼ਾਦਾ ਉਮੀਦਵਾਰ 10 ਸੀਟਾਂ ਉਪਰ ਕਾਬਜ਼ ਹੋਏ ਹਨ। ਗ੍ਰੀਨ ਪਾਰਟੀ ਕੋਲ 2 ਸੀਟਾਂ ਹਨ। ਦ ਸੈਂਟਰ ਅਲਾਇੰਸ ਅਤੇ ਕੇਟਰਜ਼ ਆਸਟ੍ਰੇਲੀਅਨ ਪਾਰਟੀ ਨੇ ਵੀ 1 – 1 ਸੀਟ ਜਿੱਤੀ ਹੈ।