
ਸੰਵਿਧਾਨ ਦੇ ਸੰਸ਼ੋਧਨ ਅਤੇ ਸੈਕਸ਼ਨ 44 ਤਹਿਤ ਦੋਹਰੀ ਨਾਗਰਿਕਤਾ ਵਾਲੇ ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਚੋਣਾਂ ਲੜਨ ਤੋਂ ਵਾਂਝਿਆਂ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਮਾਰ ਹੇਠ ਹੁਣ ਸਿਡਨੀ ਦੇ ਹਿਊਜ਼ ਖੇਤਰ ਵਿੱਚੋਂ ਲੇਬਰ ਪਾਰਟੀ ਦੇ ਪੀਟਰ ਸੈਂਬਲਜ਼ ਵੀ ਆ ਗਏ ਹਨ ਜਿਨ੍ਹਾਂ ਕੋਲ ਕਿ ਗਰੀਸ ਅਤੇ ਆਸਟ੍ਰੇਲੀਆ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਹੈ।
ਜ਼ਿਕਰਯੋਗ ਹੈ ਕਿ ਬੇਸ਼ੱਕ ਸ੍ਰੀ ਸੈਂਬਲਜ਼ ਆਸਟ੍ਰੇਲੀਆ ਵਿੱਚ ਹੀ ਜਨਮੇ-ਪਲੇ ਹਨ ਪਰੰਤੂ ਉਨ੍ਹਾਂ ਕੋਲ ਉਨ੍ਹਾਂ ਦੇ ਮਾਪਿਆਂ ਦੇ ਇੱਥੋਂ ਜਾ ਕੇ ਗਰੀਸ ਵਿੱਚ ਵੱਸੇਬੇ ਕਾਰਨ, ਉਨ੍ਹਾਂ ਦੀ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਬਣਦੀ ਹੈ।
ਸ੍ਰੀ ਪੀਟਰ ਨੇ ਆਪਣੇ ਆਪ ਨੂੰ ਕਾਨੂੰਨ ਦੇ ਤਹਿਤ ਮੰਨਦਿਆਂ, ਚੋਣਾਂ ਵਿੱਚੋਂ ਬਾਹਰ ਕਰ ਲਿਆ ਹੈ ਅਤੇ ਉਮੀਦ ਜਤਾਈ ਹੈ ਕਿ ਉਹ ਦੇਸ਼ ਅਤੇ ਸਮਾਜ ਦੀ ਸੇਵਾ ਚੋਣਾਂ ਲੜਨ ਤੋਂ ਬਿਨ੍ਹਾਂ ਵੀ ਕਰ ਹੀ ਸਕਦੇ ਹਨ ਅਤੇ ਤਾਅ ਉਮਰ ਉਹ ਇਹ ਸੇਵਾਵਾਂ ਨਿਭਾਉਂਦੇ ਰਹਿਣਗੇ।