ਇਰਾਨ ਜੇਲ੍ਹ ਅੰਦਰ ਬੰਦੀ ਬਣਾ ਕੇ ਰੱਖੀ ਗਈ ਕੈਲੀ ਮੂਰੇ ਗਿਲਬਰਟ ਨੂੰ ਜੇਲ੍ਹ ਤੋਂ ਲਿਆਇਆ ਗਿਆ ਕਿਸੇ ਅਣਦੱਸੀ ਥਾਂ ਤੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਨਸ਼ਰ ਕੀਤੀ ਗਈ ਹੈ ਕਿ ਆਸਟ੍ਰੇਲੀਆਈ ਨਿਵਾਸੀ ਕੈਲੀ ਮੂਰੇ ਗਿਲਬਰਟ ਜੋ ਕਿ ਇਰਾਨ ਦੀ ਇੱਕ ਜੇਲ੍ਹ ਵਿੱਚ ਸਤੰਬਰ 2018 ਤੋਂ ਜਾਸੂਸੀ ਦੇ ਕੇਸ ਅਧੀਨ, ਬੰਦੀ ਬਣਾ ਕੇ ਰੱਖੀ ਗਈ ਹੈ, ਨੂੰ ਬੀਤੇ 36 ਘੰਟਿਆਂ ਵਿੱਚ ਸਥਾਨਕ ਕਾਰਚਾਕ ਔਰਤਾਂ ਦੀ ਜੇਲ੍ਹ ਤੋਂ ਬਾਹਰ ਕਿਸੇ ਅਣਦੱਸੀ ਥਾਂ ਤੇ ਲੈ ਜਾਇਆ ਗਿਆ ਹੈ। ਫੋਰਨ ਮਨਿਸਟਰ ਮੈਰਿਸ ਪਾਈਨ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਪੂਰਜ਼ੋਰ ਤਰੀਕਿਆਂ ਨਾਲ ਕੈਲੀ ਮੂਰੇ ਬਾਰੇ ਪੂਰੀ ਤਰ੍ਹਾਂ ਚਿੰਤਿਤ ਹੈ ਅਤੇ ਪਤਾ ਕਰਨ ਦਾ ਯਤਨ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿੱਥੇ ਅਤੇ ਕਿਉਂ ਲਿਜਾਇਆ ਗਿਆ ਹੈ ਪਰੰਤੂ ਹਾਲੇ ਤੱਕ ਇਸ ਬਾਰੇ ਵਿੱਚ ਇਰਾਨ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਜਾਂ ਅਪਡੇਟ ਨਹੀਂ ਦਿੱਤਾ ਜਾ ਰਿਹਾ। ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਇਰਾਨ ਦੇ ਅਧਿਕਾਰੀ ਆਪਣੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਕੋਵਿਡ-19 ਕਾਰਨ ਅਦਲ-ਬਦਲ ਰਹੇ ਹਨ ਅਤੇ ਉਕਤ ਜੇਲ੍ਹ ਜਿਸ ਵਿੱਚ ਕਿ ਕੈਲੀ ਮੂਰੇ ਬੰਦ ਸੀ, ਵੀ 1200 ਤੋਂ ਲੈ ਕੇ 2000 ਤੱਕ ਕੈਦੀਆਂ ਨਾਲ ਭਰੀ ਹੋਈ ਹੈ ਅਤੇ ਸ਼ਾਇਦ ਕਿਤੇ ਕਰੋਨਾ ਦਾ ਹਮਲਾ ਇਸ ਜੇਲ੍ਹ ਉਪਰ ਵੀ ਹੋਇਆ ਹੋਵੇ। ਅਧਿਕਾਰਿਕ ਤੌਰ ਤੇ ਪੁਸ਼ਟੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×