10 ਦੇ ਕਰੀਬ ਸੰਗੀਤਕ ਹਸਤਿਆ ਨੇ ਕੀਤੀ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਦੀ ਐਲਬਮ ‘ਸਾਥ’ ਰਿਲੀਜ਼

DSC_0514ਪੰਜਾਬੀ ਸੰਗੀਤ ਜਗਤ ਦੇ ਨਾਮਵਰ ਸਖਸੀਅਤ ਤੇ ਸੁਰੀਲੀ ਅਵਾਜ ਵਾਲੇ ਗਾਇਕ ਕੁਲਵਿੰਦਰ ਕੈਲੇ ਤੇ ਗਾਇਕਾ ਗੁਰਲੇਜ਼ ਅਖ਼ਤਰ ਨੇ ਆਪਣੀ ਨਵੀਂ ਐਲਬਮ ‘ਸਾਥ’ ਨੂੰ ਰਿਲੀਜ਼ ਕੀਤਾ।ਇਸ ਰਿਲੀਜ਼ ਸਮਾਰੋਹ ‘ਚ ਸਿਨੇਮਾ ਜਗਤ ਤੇ ਸੰਗੀਤ ਜਗਤ ਦੀਆਂ ਕਈ ਨਾਮਵਰ ਸਖਸੀਅਤਾ ਵੀ ਸ਼ਾਮਿਲ ਹੋਈਆ।ਮੀਡੀਆ ਨਾਲ ਗਲਬਾਤ ਕਰਦਿਆ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਨੇ ਦਸਿਆ ਕਿ ਇਸ ਐਲਬਮ ‘ਚ ਕੁਲ 8 ਗੀਤ ਹਨ।ਜਿਸ ਵਿਚ 3 ਡਿਊਟ ਹਨ।3 ਗੀਤ ਕੁਲਵਿੰਦਰ ਨੇ ਆਪ ਤੇ 2 ਗੁਰਲੇਜ਼ ਹੁਰਾਂ ਨੇ ਸੋਲੋ ਗਾਏ ਹਨ । ਇਨ੍ਹਾਂ ਗਾਣਿਆ ਨੂੰ ਕਲੱਮਬਧ ਗੀਤਕਾਰ ਭਿੰਦਾ ਬਾਵਾਖ਼ੇਲ,ਐਮ.ਐਸ .ਸਦੀਕ, ਜੱਗੀ ਸਿੰਘ,ਜਤਿੰਦਰ ਚੇਤਨਕਲਾ ਨੇ ਕੀਤਾ ਤੇ ਸੰਗੀਤਬੱਧ ਕੀਤਾ ਹੈ ਦੇਸੀ ਕਰੂ ਤੇ ਜਗੀ ਸਿੰਘ ਨੇ ।
‘ਅਮਰ ਆਡੀਓ’ ਦੇ ਲੈਵਲ ਹੇਠ ਤਿਆਰ ਇਸ ਐਲਬਮ ਨੂੰ ‘ਅੰਗਦ ਪ੍ਰੋਡਕਸਨ’ ਦੇ ਅੰਗਦ ਸਿੰਘ ਨੇ ਪੇਸ਼ ਕੀਤਾ ਹੈ।ਪਿਆਰ ਮੁੱਹਬਤ ਤੇ ਨੌਜਵਾਨ ਵਰਗ ਦੀ ਤਰਜ਼ਮਾਨੀ ਕਰਦੇ ਇਸ ਐਲਬਮ ਦੇ ਸਾਰੇ ਗਾਣੇ ਨੂੰ ਸਰੋਤੇ ਬਹੁਤ ਹੀ ਪਿਆਰ ਦੇਣਗੇ ਤੇ ਹਰ ਇਕ ਗੀਤ ਦਾ ਆਨੰਦ ਵੀ ਮਾਨਣਗੇ।
ਰਿਲੀਜ਼ ਸਮਾਰੋਹ ‘ਚ ਸਚਿਨ ਆਹੂਜਾ,ਲਖਵਿੰਦਰ ਵਡਾਲੀ,ਮਾਸਟਰ ਸਲੀਮ,ਜੱਸੀ ਗਿੱਲ,ਪ੍ਰਭ ਗਿੱਲ,ਬੱਬਲ ਰਾਏ,ਤੇਜੀ ਸੰਧੂ,ਪਿੰਕੀ ਧਾਲੀਵਾਲ,ਸ਼ਹਿਨਾਜ਼ ਅਖ਼ਤਰ,ਆਦਿ ਸ਼ਾਮਿਲ ਹੋਏ ਤੇ ਗਾਇਕ ਕੁਲਵਿੰਦਰ ਕੈਲੇ ਤੇ ਗਾਇਕਾ ਗੁਰਲੇਜ਼ ਅਖ਼ਤਰ ਨੂੰ ਵਧਾਈ ਵੀ ਦਿਤੀ। ਮਾਸਟਰ ਸਲੀਮ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗਲ ਹੈ ਜੋ ਸਾਨੂੰ ਇਸ ਰਿਲੀਜ਼ ਸਮਾਰੋਹ ਦਾ ਹਿੱਸਾ ਬਣਨ ਦਾ ਮੌਕਾ ਮਿਲੀਆ। ਸਚਿਨ ਆਹਜਾ ਤੇ ਲਖਵਿੰਦਰ ਵਡਾਲੀ ਨੇ ਕਿਹਾ ਕਿ ਇਹ ‘ਸਾਥ’ ਐਲਬਮ ਰਾਹੀ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਸਰੋਤਿਆ ਦਾ ਚੋਖਾ ਮਨੋਰੰਜਨ ਕਰਨਗੇ। ਹੋਰਨਾਂ ਤੋਂ ਇਲਾਵਾ ਸੁਖ ਬਾਠ, ਰਾਜਾ ਸੰਘਾ, ਜਸਪ੍ਰੀਤ ਸਿੰਘ ਦਾਹੀਆ, ਮਲਵਿੰਦਰ ਸਿੰਘ ਕਾਹਲੋ,ਸ਼ਰਨਜੀਤ ਸਿੰਘ ਢਿਲੋਂ ਬਲਬੀਰ ਬਿੱਟੂ ਆਦਿ ਸਤਿਕਾਰਯੋਗ ਸਖਸੀਅਤਾ ਮੌਜੂਦ ਸਨ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਜੀ.ਐਸ.ਵਾਏ. ਦੇ ਸਾਹਿਲ ਨਰੂਲਾ ਨੇ ਕੀਤਾ।ઠ

Install Punjabi Akhbar App

Install
×