‘ਕੁੱਖ ਭਰੀ, ਧਰਤ ਹਰੀ’ ਪ੍ਰੋਜੈਕਟ ਦੀ ਕੇਂਦਰੀ ਜਲ ਸ਼ਕਤੀ ਅਭਿਆਨ ਸਬੰਧੀ ਟੀਮ ਵੱਲੋਂ ਸ਼ਲਾਘਾ 

(ਕੇਂਦਰੀ ਜਲ ਸ਼ਕਤੀ ਅਭਿਆਨ ਦੇ ਅਧਿਕਾਰੀ ਅਤੇ ਹਸਪਤਾਲ ਪ੍ਰਸ਼ਾਸ਼ਨ ਜਣੇਪਾ ਕਰਵਾਉਣ ਵਾਲੀਆਂ ਮਾਵਾਂ ਨੂੰ ਬੂਟੇ ਭੇਂਟ ਕਰਨ ਸਮੇਂ)
(ਕੇਂਦਰੀ ਜਲ ਸ਼ਕਤੀ ਅਭਿਆਨ ਦੇ ਅਧਿਕਾਰੀ ਅਤੇ ਹਸਪਤਾਲ ਪ੍ਰਸ਼ਾਸ਼ਨ ਜਣੇਪਾ ਕਰਵਾਉਣ ਵਾਲੀਆਂ ਮਾਵਾਂ ਨੂੰ ਬੂਟੇ ਭੇਂਟ ਕਰਨ ਸਮੇਂ)

ਫਰੀਦਕੋਟ 8 ਜੁਲਾਈ  — ਭਾਰਤ ਸਰਕਾਰ ਦੀ ਕੇਂਦਰੀ ਜਲ ਸ਼ਕਤੀ ਅਭਿਆਨ ਦੇ ਸਬੰਧ ਵਿੱਚ ਫਰੀਦਕੋਟ ਪਹੁੰਚੀ ਟੀਮ ਵੱਲੋਂ ਸਿਹਤ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਸੁਸਾਇਟੀ ਫਾਰ ਈਕੋਲੋਜੀਕਲ ਐਂਡ ਇਨਵਾਇਰਮੈਂਟਰ ਰੀਸੋਰਸਿਜ਼ ‘ਸੀਰ ਫਰੀਦਕੋਟ’ ਦੁਆਰਾ ਲਕਸ਼ੈ ਯੋਜਨਾ ਤਹਿਤ ਸ਼ੁਰੂ ਕੀਤੇ ‘ਕੁੱਖ ਭਰੀ, ਧਰਤ ਹਰੀ’ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਗਈ।ਸਿਵਲ ਹਸਪਤਾਲ ਫਰੀਦਕੋਟ ਪਹੁੰਚੇ ਕੇਂਦਰੀ ਜਲ ਸ਼ਕਤੀ ਅਭਿਆਨ ਦੇ ਕੇਂਦਰੀ ਅਧਿਕਾਰੀ ਚਰਨਜੀਤ ਸਿੰਘ ਜੁਆਂਇੰਟ ਸੈਕਟਰੀ (ਐਮ.ਓ.ਆਰ.ਡੀ.), ਨੋਡਲ ਅਫਸਰ ਅਮੋਦ ਕੁਮਾਰ ਤਿਵਾੜੀ, ਵਿਗਿਆਨੀ ਸਾਂਬਿਤ ਸਾਮਤਰਾਈ ਅਤੇ ਪਰਮਜੀਤ ਕੌਰ ਏ.ਡੀ.ਸੀ. ਫਰੀਦਕੋਟ ਨੂੰ ਸਿਵਲ ਹਸਪਤਾਲ ਫਰੀਦਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਰ ਫਰੀਦਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਨੇ ਜੀ ਆਇਆਂ ਕਿਹਾ ਅਤੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਫਰੀਦਕੋਟ ਵਿਖੇ ਜਣੇਪਾ ਕਰਵਾਉਣ ਆਈ ਹਰੇਕ ਮਾਂ ਨੂੰ ਹਸਪਤਾਲ ਤੋਂ ਛੁੱਟੀ ਸਮੇਂ ਬੂਟਾ ਭੇਂਟ ਕੀਤਾ ਜਾਂਦਾ ਹੈ।ਕੇਂਦਰੀ ਜਲ ਸ਼ਕਤੀ ਅਭਿਆਨ ਦੇ ਅਧਿਕਾਰੀਆਂ ਨੇ ਇਸ ਪ੍ਰੋਜੈਕਟ ਨੂੰ ਨਵੇਕਲਾ ਕਰਾਰ ਦਿੰਦਿਆਂ ਇਸਦੀ ਸ਼ਲਾਘਾ ਕਰਦਿਆਂ ਵਾਤਾਵਰਣ ਸੁਰੱਖਿਆ ਵਿੱਚ ਵੱਡਾ ਯੋਗਦਾਨ ਦੱਸਿਆ।ਜੁਆਇੰਟ ਸੈਕਟਰੀ ਚਰਨਜੀਤ ਸਿੰਘ ਨੇ ਕਿਹਾ ਕਿ ਬੱਚੇ ਦੀ ਦਾਤ ਨਾਲ ਮਿਲੇ ਤੋਹਫੇ ਰੂਪੀ ਬੂਟੇ ਨਾਲ ਮਾਂ ਦੀ ਭਾਵਨਾਤਮਿਕ ਸਾਂਝ ਬਣ ਜਾਂਦੀ ਹੈ।ਜਣੇਪੇ ਉਪਰੰਤ ਛੁੱਟੀ ਲੈ ਕੇ ਜਾਣ ਵਾਲੀਆਂ 4 ਮਾਵਾਂ ਨੂੰ ਅਧਿਕਾਰੀਆਂ ਵੱਲੋਂ ਬੂਟੇ ਤੋਹਫੇ ਦੇ ਰੂਪ ਵਿੱਚ ਭੇਂਟ ਕੀਤੇ ਗਏ।ਇਸ ਮੌਕੇ ‘ਤੇ ਵਿਜੈ ਕੁਮਾਰ ਸਿੰਗਲਾ ਅਤੇ ਜਗਸੀਰ ਸਿੰਘ ਸੰਘਾ ਭੂਮੀ ਰੱਖਿਆ ਅਫਸਰ ਫਰੀਦਕੋਟ, ਪ੍ਰਭਚਰਨ ਸਿੰਘ ਸੁਪਰਡੈਂਟ ਜਿਲ੍ਹਾ ਪ੍ਰੀਸ਼ਦ ਫਰੀਦਕੋਟ, ਸ਼ਿਵਜੀਤ ਸਿੰਘ ਸੰਘਾ, ਮੀਨਾ ਕੁਮਾਰੀ, ਹਰਜਿੰਦਰ ਕੌਰ ਨਰਸਿੰਗ ਸਿਸਟਰ ਅਤੇ ਹਸਪਤਾਲ ਦਾ ਬਾਕੀ ਸਟਾਫ ਵੀ ਹਾਜਰ ਸੀ।

Install Punjabi Akhbar App

Install
×