ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ਰਾਜਪੁਰਾ ਵਿਖੇ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹਰਮਨ ਰੇਡੀਓ ਆਸਟ੍ਰੇਲੀਆ ਦੇ ਪੰਜਾਬੀ ਮੈਗਜ਼ੀਨ ਕੂਕਾ ਬਾਰਾ ਦੇ ਮਾਰਕਿਟਿੰਗ ਅਤੇ ਸਟੂਡੀਓ ਆਪ੍ਰੇਸ਼ਨਜ਼ ਮੈਨੇਜਰ ਮਨਵਿੰਦਰ ਜੀਤ ਸਿੰਘ, ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈ ਮੀਆਂ ਮੀਰ ਇੰਟਰਨੇਸ਼ਨਲ ਫਾਉੰਡੇਸ਼ਨ ,ਯਸ਼ ਪਾਲ ਮਾਨਵੀ ਰਿਟਾਇਰ ਡੀ ਈ ਓ ,ਤੇ ਪ੍ਰੇਮ ਸਿੰਘ ਜ਼ਿਲਾ ਸ਼ੋਸ਼ਲ ਵੇਲਫ਼ੇਅਰ ਅਫ਼ਸਰ ਨੇ ਮੁਖ ਤੋਰ ਤੇ ਸ਼ਿਰਕਤ ਕੀਤੀ। ਸਭਾ ਦੇ ਆਗਾਜ ਤੇ ਹਰਮਨ ਰੇਡੀਓ ਦੇ ਪੰਜਾਬੀ ਮੈਗਜ਼ੀਨ ਕੂਕਾ ਬਾਰਾ ਦਾ ਨਵਾਂ ਅੰਕ ਰਿਲੀਜ ਕੀਤਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਹਬਲਾਂ ਮਾਰਨ ਦੀ ਪ੍ਰੇਰਨਾ ਦਿਤੀ। ਬਾਅਦ ਵਿਚ ਕਰਮ ਸਿੰਘ ਹਕੀਰ ਦੀ ਰਚਨਾ ‘ਦਿਲ ਮਿਲਾਕੇ ਵੇਖ ਸਹੀ ਵੇ ਤੇਨੂੰ ਰੱਬ ਮਿਲਜੁ ‘., ਅਵਤਾਰ ਸਿੰਘ ਪੁਆਰ ਨੇ ਗ਼ਜ਼ਲ ਬਹੁਤ ਖੂਬ ਸੀ ਸੁਰਿੰਦਰ ਸਿੰਘ ਸੋਹਣਾ ਨੇ ਵਧਦੀ ਆਬਾਦੀ ਬਾਰੇ ‘ਬੱਚੇ ਦੋ ਹੀ ਅਛੈ ‘ਸੁਣਾਕੇ ਵਾਹ ਵਾਹ ਖੱਟੀ। ਓਮ ਪ੍ਰਕਾਸ਼ ਅਰੋੜਾ ਨੇ ਸਰਾਇਕੀ ਗੀਤ ਸੁਣਾਇਆ ਨਰਿੰਜਨ ਸਿੰਘ ਸੇਲਾਨੀ ਨੇ ਖੁਲੀ ਕਵਿਤਾ ਤੇ ਬਚਨ ਸਿੰਘ ਬਚਨ ਸੋਢੀ ਨੇ ਤਰਨੁਮ ਵਿਚ ਗੀਤ ਸੁਣਾਕੇ ਸਭ ਨੂੰ ਕੀਲ ਲਿਆ। ਕੁਲਵੰਤ ਸਿੰਘ ਜੱਸਲ ਨੇ ਗੀਤ ‘ਹੁੰਦੇ ਨੇ ਸਬਬੀ ਮੇਲ ‘ਸੁਣਾਕੇ ਵਾਹ ਵਾਹ ਖੱਟੀ। ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਦੋਹੜੇ ਸੁਣਾਏ। ਕੁਲਵੰਤ ਸਿੰਘ ਪਤਾਰਸੀ ਨੇ ਵਿਅੰਗ ਮਈ ਕਵਿਤਾ ‘ਬਾਪੂ ਦੀ ਸੇਵਾ ਖੁਲੀ ਐ ‘ਪੇਸ਼ ਕੀਤੀ। ਅੰਗਰੇਜ ਕਲੇਰ ਨੇ ਸਭਾ ਦੀ ਕਾਰਵਾਈ ਦੇ ਨਾਲ ਨਾਲ ਅੰਦਰਲਾ ਅਕਾਲ ਤਖ਼ਤ ਨਾਮੀ ਕਵਿਤਾ ਸੁਣਾਈ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ ਮਨਾਹੀ ਸੁਣਾਕੇ ਚੰਗਾ ਕਟਾਕਸ਼ ਕੀਤਾ। ,ਸੁਚਾ ਸਿੰਘ ਗੰਡਾ ,ਅਨਮੋਲ ਜੀਤ ਸਿੰਘ ,ਵਿਕਰਮ ਸਿੰਘ ,ਵਿਜੇ ਪਾਲ ,ਜਸਵਿੰਦਰ ਭਾਟੀਆ ਰਾਹੁਲ ਨੇ ਬਹੁਤ ਵਧੀਆ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਯਸ਼ ਪਾਲ ਮਾਨਵੀ ਨੇ ਸਭਾ ਦੀ ਕਾਰਜਕਾਰੀ ਦੀ ਭਰਪੂਰ ਪ੍ਰਸ਼ੰਸ਼ਾ ਤੇ ਵਿਧਵਤਾ ਭਰਪੂਰ ਵਿਚਾਰ ਪ੍ਰਗਟ ਕੀਤੇ।
ਡਾ. ਗੁਰਵਿੰਦਰ ਅਮਨ (ਰਾਜਪੁਰਾ)